ਵਾਰਡਬੰਦੀ ਵਿਚ ਆਪਣਾ ਵੱਧ ਤੋ ਵੱਧ ਯੋਗਦਾਨ ਦੇਣਾ ਯਕੀਨੀ ਬਣਾਉਣ ਸ਼ਹਿਰ ਵਾਸੀ : ਕਮਿਸ਼ਨਰ
ਹੁਸ਼ਿਆਰਪੁਰ, 30 ਅਕਤੂਬਰ (ਹਿੰ. ਸ.)। ਕਮਿਸ਼ਨਰ, ਨਗਰ ਨਿਗਮ ਹੁਸਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਵਾਰਡਬੰਦੀ ਲਈ ਸ਼ਹਿਰ ਵਿਚ ਵੱਖ-ਵੱਖ ਟੀਮਾਂ ਲਗਾਇਆਂ ਗਈਆਂ ਹਨ, ਜਿਹੜੀਆਂ ਘਰ-ਘਰ ਜਾ ਕੇ ਸਹਿਰ ਵਾਸੀਆਂ ਦੀ ਜਨਗਣਨਾ ਕਰ ਰ
.


ਹੁਸ਼ਿਆਰਪੁਰ, 30 ਅਕਤੂਬਰ (ਹਿੰ. ਸ.)। ਕਮਿਸ਼ਨਰ, ਨਗਰ ਨਿਗਮ ਹੁਸਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਵਾਰਡਬੰਦੀ ਲਈ ਸ਼ਹਿਰ ਵਿਚ ਵੱਖ-ਵੱਖ ਟੀਮਾਂ ਲਗਾਇਆਂ ਗਈਆਂ ਹਨ, ਜਿਹੜੀਆਂ ਘਰ-ਘਰ ਜਾ ਕੇ ਸਹਿਰ ਵਾਸੀਆਂ ਦੀ ਜਨਗਣਨਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਹਿਰ ਵਾਸੀ ਕਿਸੇ ਕਾਰਨ ਆਪਣੇ ਘਰ ਦੇ ਮੈਂਬਰਾਂ ਦੀ ਗਿਣਤੀ ਉਕਤ ਟੀਮਾਂ ਨੂੰ ਦਰਜ ਨਹੀਂ ਕਰਵਾ ਸਕਿਆ, ਤਾਂ ਉਹ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਰਾ ਨੰਬਰ 5 ਵਿਖੇ ਸੁਪਰਡੈਂਟ ਕੁਲਵਿੰਦਰ ਸਿੰਘ ਨੂੰ ਮਿਲ ਕੇ ਆਪਣੇ ਘਰ ਦੇ ਵਿਅਕਤੀਆਂ ਦੀ ਗਿਣਤੀ ਦਰਜ ਕਰਵਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਰਡਬੰਦੀ ਵਿਚ ਆਪਣਾ ਵੱਧ ਤੋ ਵੱਧ ਯੋਗਦਾਨ ਦੇਣਾ ਯਕੀਨੀ ਬਣਾਉਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande