ਜ਼ਿਲ੍ਹਾ ਹਸਪਤਾਲ ਵਿਚ ਮਨਾਇਆ ਅੰਤਰਾਸ਼ਟਰੀ ਬਜ਼ੁਰਗ ਦਿਵਸ
ਮੋਹਾਲੀ, 30 ਅਕਤੂਬਰ (ਹਿੰ. ਸ.)। ਅੰਤਰਾਸ਼ਟਰੀ ਬਜ਼ੁਰਗ ਦਿਵਸ ਦੇ ਸਬੰਧ ਵਿਚ ਸਥਾਨਕ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਵਿਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਮਿਸ ਜਗਦੀਪ ਢੇਸੀ- ਪ੍ਰੈਜ਼ੀਡੈਂਟ – ਬ੍ਰਿਟਿਸ਼ ਜੇਰੀਐਟ੍ਰਿਕ ਸੋਸਾਇਟੀ ਅਤੇ ਡਿਪਟੀ ਡਾਇਰੈਕਟਰ – ਸੈਂਟਰ ਫਾਰ ਪੇ
,


ਮੋਹਾਲੀ, 30 ਅਕਤੂਬਰ (ਹਿੰ. ਸ.)। ਅੰਤਰਾਸ਼ਟਰੀ ਬਜ਼ੁਰਗ ਦਿਵਸ ਦੇ ਸਬੰਧ ਵਿਚ ਸਥਾਨਕ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਵਿਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਮਿਸ ਜਗਦੀਪ ਢੇਸੀ- ਪ੍ਰੈਜ਼ੀਡੈਂਟ – ਬ੍ਰਿਟਿਸ਼ ਜੇਰੀਐਟ੍ਰਿਕ ਸੋਸਾਇਟੀ ਅਤੇ ਡਿਪਟੀ ਡਾਇਰੈਕਟਰ – ਸੈਂਟਰ ਫਾਰ ਪੇਰੀਓਪਰੇਟਿਵ ਕੇਅਰ ਸ਼ਾਮਲ ਹੋਏ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੀਬੀ ਢੇਸੀ ਨੇ ਆਖਿਆ ਕਿ ਹਰ ਸਾਲ ਮਨਾਇਆ ਜਾਣ ਵਾਲਾ ਇਹ ਦਿਨ ਸਭਨਾਂ ਵਾਸਤੇ ਖ਼ਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਕਿਉਂਕਿ ਅਕਤੂਬਰ ਮਹੀਨੇ ਨੂੰ ਅਸੀਂ ਅਪਣੇ ਬਜ਼ੁਰਗਾਂ ਦੇ ਸਤਿਕਾਰ ਵਜੋਂ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਸਰਮਾਇਆ ਹਨ, ਜਿਨ੍ਹਾਂ ਦੇ ਯੋਗਦਾਨ ਬਾਰੇ ਬੋਲਣ ਅਤੇ ਲਿਖਣ ਲਈ ਸ਼ਬਦ ਵੀ ਘੱਟ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਲਈ ਪ੍ਰੇਰਣਾ ਦਾ ਸ੍ਰੋਤ ਹਨ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੇਧ ਨਾਲ ਅਸੀਂ ਸਾਰੇ ਸਮਾਜ ਵਿਚ ਅੱਗੇ ਵਧਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਘਰਾਂ ਅਤੇ ਸਿਹਤ ਸੰਸਥਾਵਾਂ ਵਿਚ ਬਜ਼ੁਰਗਾਂ ਦੇ ਸਤਿਕਾਰ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਸਿਹਤ ਸੰਸਥਾਵਾਂ ਵਿਚ ਬਜ਼ੁਰਗਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਬਜ਼ੁਰਗਾਂ ਦੀ ਚੰਗੀ ਸਿਹਤ ਹੋਵੇਗੀ ਤਾਂ ਸਾਡੇ ਸਮਾਜ ਦੀ ਵੀ ਚੰਗੀ ਸਿਹਤ ਹੋਵੇਗੀ।

ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਸਿਹਤ ਪ੍ਰੋਫੈਸ਼ਨਲਾਂ ਵਜੋਂ ਸਾਡੀ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਦਇਆ, ਆਦਰ ਅਤੇ ਸਨਮਾਨ ਨਾਲ ਦੇਖਭਾਲ ਕਰੀਏ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਜਿਥੇ ਬਜ਼ੁਰਗਾਂ ਦੀ ਬਹੁਤ ਵਧੀਆ ਦੇਖਭਾਲ ਹੋਵੇ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਹੋਵੇ।

ਇਸ ਮੌਕੇ ਸਿਲਵਰ ਓਕਸ ਕਾਲਜ ਆਫ ਨਰਸਿੰਗ, ਅੰਬਿਕਾ ਕਾਲਜ ਆਫ ਨਰਸਿੰਗ, ਅਤੇ ਸਰਸਵਤੀ ਕਾਲਜ ਆਫ ਨਰਸਿੰਗ ਵੱਲੋਂ ਨੁੱਕੜ ਨਾਟਕ, ਪੋਸਟਰ ਬਣਾਉਣ ਮੁਕਾਬਲਾ ਅਤੇ ਜਨ-ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande