ਘੜੂੰਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਉੱਚ ਬਲੀਦਾਨ ਦੀ ਯਾਦ ਵਿੱਚ 1 ਨਵੰਬਰ ਨੂੰ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ: ਐਸ ਡੀ ਐਮ.
ਖਰੜ, 30 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਾਰਮਿਕ ਅਜ਼ਾਦੀ, ਨਿਆ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਗਏ ਸਰਵਉੱਚ ਬਲੀਦਾਨ ਨੂੰ ਨਮਨ ਕਰਦਿਆਂ ਅਤੇ ਸ਼ੁਕਰਾਨਾ ਪ੍ਰਗਟਾਉਣ ਦੇ ਉਦੇਸ਼ ਨਾਲ ਮਿਤੀ 1 ਨਵੰਬਰ 2025 ਨੂੰ ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ, ਘੜੂੰਆਂ ਵ
ਘੜੂੰਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਉੱਚ ਬਲੀਦਾਨ ਦੀ ਯਾਦ ਵਿੱਚ 1 ਨਵੰਬਰ ਨੂੰ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ: ਐਸ ਡੀ ਐਮ.


ਖਰੜ, 30 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਾਰਮਿਕ ਅਜ਼ਾਦੀ, ਨਿਆ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਗਏ ਸਰਵਉੱਚ ਬਲੀਦਾਨ ਨੂੰ ਨਮਨ ਕਰਦਿਆਂ ਅਤੇ ਸ਼ੁਕਰਾਨਾ ਪ੍ਰਗਟਾਉਣ ਦੇ ਉਦੇਸ਼ ਨਾਲ ਮਿਤੀ 1 ਨਵੰਬਰ 2025 ਨੂੰ ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ, ਘੜੂੰਆਂ ਵਿਖੇ ਕੀਰਤਨ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਐੱਸ ਡੀ ਐਮ ਖਰੜ, ਸ਼੍ਰੀਮਤੀ ਦਿਵਿਆ ਪੀ ਨੇ ਦੱਸਿਆ ਕਿ ਇਹ ਸਮਾਗਮ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਸ਼ੁਰੂ ਹੋਣਗੇ। ਇਸ ਤੋਂ ਬਾਅਦ ਸਵੇਰੇ 9:30 ਤੋਂ 10:30 ਵਜੇ ਤੱਕ ਬਾਬਾ ਮੋਹਨ ਸਿੰਘ ਜੀ ਵੱਲੋਂ ਕੀਰਤਨ ਕੀਤਾ ਜਾਵੇਗਾ। ਸਵੇਰੇ 10:30 ਤੋਂ 11:30 ਵਜੇ ਤੱਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਜੀ ਵੱਲੋਂ ਕੀਰਤਨ ਹੋਵੇਗਾ। ਫਿਰ ਸਵੇਰੇ 11:30 ਤੋਂ ਦੁਪਹਿਰ 12:30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਵਰਿੰਦਰ ਸਿੰਘ ਜੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਬਾਅਦ ਦੁਪਹਿਰ 12:30 ਤੋਂ 1:00 ਵਜੇ ਤੱਕ ਕੀਰਤਨੀ ਜਥਿਆਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਦਾ ਸਮਾਪਨ ਦੁਪਹਿਰ 1:00 ਤੋਂ 2:00 ਵਜੇ ਤੱਕ ਮਾਛੀਵਾੜਾ ਸਾਹਿਬ ਦੇ ਗੁਰਦਿਆਲ ਸਿੰਘ ਹੀਰਾ ਜੀ ਦੇ ਢਾਡੀ ਜਥੇ ਵੱਲੋਂ ਕੀਤੇ ਜਾਣ ਵਾਲੇ ਢਾਡੀ ਦਰਬਾਰ ਨਾਲ ਹੋਵੇਗਾ।

ਉਪ ਮੰਡਲ ਮੈਜਿਸਟਰੇਟ ਖਰੜ ਨੇ ਕਿਹਾ ਕਿ ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ, ਸਿੱਖ ਧਰਮ ਦੇ ਤਿਆਗ ਅਤੇ ਅਸੂਲਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ, ਇਸ ਲਈ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸਤਿਕਾਰ ਸਹਿਤ ਸ਼ਾਮਲ ਹੋਣ ਲਈ ਨਿਮਰ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਚੰਨੀ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande