
ਨਵੀਂ ਦਿੱਲੀ, 30 ਅਕਤੂਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ, ਸਟਾਰ ਪ੍ਰਚਾਰਕ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਮੁੱਖ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ, ਅਤੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਬਿਹਾਰ ਦੇ ਚੋਣ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਰਾਜ ਦੇ ਦੋ ਸਥਾਨਾਂ 'ਤੇ, ਸ਼ਾਹ ਚਾਰ ਅਤੇ ਨੱਡਾ ਦੋ ਸਥਾਨਾਂ 'ਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਭਾਜਪਾ ਨੇ ਆਪਣੇ ਤਿੰਨ ਸਟਾਰ ਪ੍ਰਚਾਰਕਾਂ ਦਾ ਅੱਜ ਦਾ ਸ਼ਡਿਊਲ ਐਕਸ ਹੈਂਡਲ 'ਤੇ ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਸਵੇਰੇ 11 ਵਜੇ ਮੁਜ਼ੱਫਰਪੁਰ ਦੇ ਮੋਤੀਪੁਰ ਸਥਿਤ ਸ਼ੂਗਰ ਮਿੱਲ ਗਰਾਊਂਡ ਵਿੱਚ ਅਤੇ ਦੁਪਹਿਰ 12:45 ਵਜੇ ਛਪਰਾ ਦੇ ਏਅਰਪੋਰਟ ਗਰਾਊਂਡ ’ਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਅੱਜ ਦਾ ਦੌਰਾ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਨੂੰ ਨਵਾਂ ਹੁਲਾਰਾ ਦੇਵੇਗਾ। ਉਨ੍ਹਾਂ ਨੇ ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਸਮਸਤੀਪੁਰ ਅਤੇ ਬੇਗੂਸਰਾਏ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਜ ਦੇ ਵੋਟਰ ਇੱਕ ਵਾਰ ਫਿਰ ਭਾਜਪਾ-ਐਨ.ਡੀ.ਏ. ਲਈ ਸ਼ਾਨਦਾਰ ਜਿੱਤ ਯਕੀਨੀ ਬਣਾਉਣਗੇ।ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸਵੇਰੇ 11 ਵਜੇ ਲਖੀਸਰਾਏ ਦੇ ਕੇਆਰ ਮੈਦਾਨ, ਦੁਪਹਿਰ 12:15 ਵਜੇ ਮੁੰਗੇਰ ਵਿੱਚ ਤਾਰਾਪੁਰ ਦੇ ਅਸਰਗੰਜ, ਦੁਪਹਿਰ 2 ਵਜੇ ਨਾਲੰਦਾ ਦੇ ਹਿਲਸਾ ਅਤੇ ਦੁਪਹਿਰ 3:15 ਵਜੇ ਪਟਨਾ ਦੇ ਪਾਲੀਗੰਜ ਵਿੱਚ ਬੱਸ ਸਟੈਂਡ ਗਰਾਊਂਡ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦੁਪਹਿਰ 1 ਵਜੇ ਬੇਗੂਸਰਾਏ ਦੇ ਬਰੌਨੀ ਅਤੇ ਨਾਲੰਦਾ ਦੇ ਨਾਗਰਨੌਸਾ ਵਿੱਚ ਦੁਪਹਿਰ 3 ਵਜੇ ਜਨ ਸਭਾ ਨੂੰ ਸੰਬੋਧਨ ਕਰਨਗੇ।
ਸ਼ਾਹ, ਆਪਣੀਆਂ ਚੋਣ ਰੈਲੀਆਂ ਵਿੱਚ, ਅਕਸਰ ਜੰਗਲ ਰਾਜ ਦਾ ਹਵਾਲਾ ਦਿੰਦੇ ਹੋਏ ਲਾਲੂ ਯਾਦਵ ਦੇ ਪਰਿਵਾਰ ਅਤੇ ਪੂਰੀ ਕਾਂਗਰਸ ਪਾਰਟੀ ਦੀ ਆਲੋਚਨਾ ਕਰ ਰਹੇ ਹਨ। ਬੀਤੇ ਦਿਨ੍ਹੀਂ ਜਨ ਸਭਾ ਵਿੱਚ, ਉਨ੍ਹਾਂ ਕਿਹਾ, ਜੇ ਲਾਲੂ ਅਤੇ ਰਾਬੜੀ ਨੇ ਬਿਹਾਰ ਵਿੱਚ ਕੁਝ ਕੀਤਾ ਹੈ, ਤਾਂ ਉਹ ਹੈ ਚਾਰਾ ਘੁਟਾਲਾ, ਲੈਂਡ ਫਾਰ ਜਾਬ ਘੁਟਾਲਾ, ਹੋਟਲ ਘੁਟਾਲਾ, ਅਲਕਤਰਾ ਘੁਟਾਲਾ ਅਤੇ ਹੜ੍ਹ ਰਾਹਤ ਘੁਟਾਲਾ..। ਕਾਂਗਰਸ ਉਨ੍ਹਾਂ ਤੋਂ ਚਾਰ ਕਦਮ ਅੱਗੇ ਹੈ। 2004 ਅਤੇ 2014 ਦੇ ਵਿਚਕਾਰ, ਉਨ੍ਹਾਂ ਨੇ 12 ਲੱਖ ਕਰੋੜ ਰੁਪਏ ਦੇ ਘਪਲੇ-ਘੁਟਾਲੇ ਅਤੇ ਭ੍ਰਿਸ਼ਟਾਚਾਰ ਕੀਤੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ