ਸਟ੍ਰੋਕ ਸਬੰਧੀ ਜਾਗਰੂਕਤਾ, ਸਮੇਂ ਸਿਰ ਇਲਾਜ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ : ਸਿਵਲ ਸਰਜਨ
ਬਰਨਾਲਾ, 30 ਅਕਤੂਬਰ (ਹਿੰ. ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ''ਚ ਵਿਸਵ ਸਟ੍ਰੋਕ (ਦਿਮਾਗੀ ਦੌਰਾ) ਦਿਵਸ ''ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਟ੍ਰੋਕ (ਦਿਮਾਗੀ ਦੌਰਾ) ਇਲਾਜ ਯੋਗ ਹੈ ਇਸ ਦਾ ਸਮੇਂ ਸਿਰ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸ
.


ਬਰਨਾਲਾ, 30 ਅਕਤੂਬਰ (ਹਿੰ. ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ 'ਚ ਵਿਸਵ ਸਟ੍ਰੋਕ (ਦਿਮਾਗੀ ਦੌਰਾ) ਦਿਵਸ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਟ੍ਰੋਕ (ਦਿਮਾਗੀ ਦੌਰਾ) ਇਲਾਜ ਯੋਗ ਹੈ ਇਸ ਦਾ ਸਮੇਂ ਸਿਰ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੱਲੋਂ ਕੀਤਾ ਗਿਆ।ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਅਤੇ ਡਾ. ਦੀਪਲੇਖ ਸਿੰਘ ਬਾਜਵਾ ਐਮ ਡੀ ਮੈਡੀਸਨ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਸਟ੍ਰੋਕ (ਦਿਮਾਗੀ ਦੌਰਾ) ਪੈ ਜਾਣ ਕਾਰਨ ਦਿਮਾਗ਼ ਵਿੱਚ ਖੂਨ ਦੀ ਸਪਲਾਈ ਰੁਕ ਜਾਣੀ ਜਾਂ ਦਿਮਾਗ ਦੀ ਨਾੜੀ ਦੇ ਫ਼ੱਟ ਜਾਣ ਕਾਰਨ ਦਿਮਾਗ਼ ਦੇ ਸੈੱਲ ਨੁਕਸਾਨ ਗ੍ਰਸਤ ਹੋ ਜਾਂਦੇ ਹਨ। ਸਟ੍ਰੋਕ ਦੇ ਮਰੀਜ਼ਾਂ ਨੂੰ ਜੇਕਰ 4 ਘੰਟਿਆਂ ਦੇ ਅੰਦਰ ਐਮਰਜੈਂਸੀ 'ਚ ਲਿਆਂਦਾ ਜਾਵੇ ਤਾਂ ਉਸ ਨੂੰ ਅਧਰੰਗ ਤੋਂ ਬਚਾਅ ਲਈ ਟੀਕਾ ਲਗਾਇਆ ਜਾਂਦਾ ਹੈ । ਇਹ ਟੀਕਾ ਜੋ ਬਾਹਰੋਂ ਬਹੁਤ ਮਹਿੰਗਾ ਲਗਾਇਆ ਜਾਂਦਾ ਹੈ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ 'ਚ ਬਿਲਕੁੱਲ ਮੁਫ਼ਤ ਲਗਾਇਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਬਾਂਹ ਦਾ ਕਮਜ਼ੋਰ ਜਾਂ ਸੁੱਨ ਹੋਣਾ, ਚੇਹਰੇ ਦਾ ਇੱਕ ਹਿੱਸਾ ਥੱਲੇ ਨੂੰ ਹੋਣਾ ਅਤੇ ਬੋਲਣੋਂ ਅਸਮਰੱਥ ਹੋਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਲੋਕੀਂ ਜਾਣਕਾਰੀ ਦੀ ਘਾਟ ਕਾਰਨ ਜਦੋਂ ਕਿਸੇ ਨੂੰ ਦਿਮਾਗੀ ਦੌਰੇ ਦੀ ਸਮੱਸਿਆ ਹੋ ਜਾਵੇ ਤਾਂ ਘਰੇਲੂ ਇਲਾਜ ਜਾਂ ਵੈਦਗਿਰੀ ਦੇ ਚੱਕਰਾਂ 'ਚ ਪੈ ਕੇ ਇਸ ਬਿਮਾਰੀ ਦੇ ਵਿੰਡੋ ਪੀਅਰਡ ਜੋ 4 ਘੰਟਿਆਂ ਦਾ ਹੁੰਦਾ ਨੂੰ ਲੰਘਾ ਦਿੰਦੇ ਹਨ। ਜਿਸ ਕਾਰਨ ਬਾਅਦ 'ਚ ਅਧਰੰਗ ਹੋਣਾ ਸਰੀਰ ਦਾ ਇੱਕ ਪਾਸੇ ਦਾ ਨੁਕਸਾਨ ਹੋ ਜਾਣਾ ਜਾਂ ਕੋਈ ਅੰਗ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਹੁਣ ਤੱਕ ਬਹੁਤ ਸਾਰੇ ਮਰੀਜ਼ ਜੋ ਸਮੇਂ ਸਿਰ ਬਰਨਾਲਾ ਦੀ ਐਮਰਜੈਂਸੀ ਦਾਖਲ ਹੋਏ ਹਨ, ਉਹ ਠੀਕ ਹੋ ਕੇ ਗਏ ਹਨ। ਇਸ ਲਈ ਅਧਰੰਗ ਹੋਣ 'ਤੇ ਜਲਦੀ ਤੋਂ ਜਲਦੀ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ 'ਚ ਦਾਖ਼ਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਨਾੜੀਆਂ ਵਿੱਚ ਖੂਨ ਦੇ ਜਮਾਅ ਨੂੰ ਘੋਲਣਾ ਸਟ੍ਰੋਕ ਹੋਣ ਦੇ 4 ਘੰਟਿਆਂ ਦੇ ਵਿੱਚ -ਵਿੱਚ ਹੀ ਸੰਭਵ ਹੁੰਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande