ਸੀਜੀਸੀ ਲਾਂਡਰਾਂ ਵਾਲੀਬਾਲ ਟੀਮਾਂ ਨੇ ਆਈਕੇਜੀਪੀਟੀਯੂ ਇੰਟਰ ਕਾਲਜ ਟੂਰਨਾਮੈਂਟ ਵਿੱਚ ਚੋਟੀ ਦੇ ਸਥਾਨ ਕੀਤੇ ਹਾਸਲ
ਲਾਂਡਰਾਂ, 4 ਅਕਤੂਬਰ (ਹਿੰ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀਆਂ ਟੀਮਾਂ ਨੇ ਕੈਂਪਸ ਵਿੱਚ ਆਯੋਜਿਤ ਦੋ ਰੋਜ਼ਾ ਆਈਕੇਜੀਪੀਟੀਯੂ ਇੰਟਰ ਕਾਲਜ ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਸੀਜੀਸੀ ਲਾਂਡਰਾਂ ਦੀ ਮਹਿਲਾ ਵਾਲੀਬਾਲ ਟੀਮ ਨੇ ਕੁੱਲ ਮਿਲਾ ਕੇ ਪਹਿਲਾ ਸਥਾਨ ਹਾ
.


ਲਾਂਡਰਾਂ, 4 ਅਕਤੂਬਰ (ਹਿੰ. ਸ.)।

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀਆਂ ਟੀਮਾਂ ਨੇ ਕੈਂਪਸ ਵਿੱਚ ਆਯੋਜਿਤ ਦੋ ਰੋਜ਼ਾ ਆਈਕੇਜੀਪੀਟੀਯੂ ਇੰਟਰ ਕਾਲਜ ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਸੀਜੀਸੀ ਲਾਂਡਰਾਂ ਦੀ ਮਹਿਲਾ ਵਾਲੀਬਾਲ ਟੀਮ ਨੇ ਕੁੱਲ ਮਿਲਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਪੁਰਸ਼ ਟੀਮਾਂ ਨੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਵਿੱਚ ਵੱਖ-ਵੱਖ ਸੰਸਥਾਵਾਂ ਦੀਆਂ 25 ਤੋਂ ਵੱਧ ਟੀਮਾਂ ਸ਼ਾਮਲ ਸਨ। ਇਸ ਸਮਾਗਮ ਦਾ ਉਦਘਾਟਨ ਡੀਆਈਜੀ ਐਸ ਸੁਖਪਾਲ ਸਿੰਘ ਬਰਾੜ (ਆਈਪੀਐਸ), ਅਰਜੁਨ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਤੇ ਭਾਰਤੀ ਵਾਲੀਬਾਲ ਟੀਮ ਦੇ ਸਾਬਕਾ ਕਪਤਾਨ ਵੱਲੋਂ ਕੀਤਾ ਗਿਆ। ਮੈਚਾਂ ਵਿੱਚ ਨਜ਼ਦੀਕੀ ਮੁਕਾਬਲੇ, ਮਜ਼ਬੂਤ ਪ੍ਰਦਰਸ਼ਨ ਅਤੇ ਸਾਰੀਆਂ ਟੀਮਾਂ ਦੀ ਸਰਗਰਮ ਭਾਗੀਦਾਰੀ ਵੇਖਣ ਨੂੰ ਮਿਲੀ।ਇਸ ਪ੍ਰਾਪਤੀ ਲਈ ਵਾਲੀਬਾਲ ਚੈਂਪੀਅਨਾਂ ਨੂੰ ਵਧਾਈ ਦਿੰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਇਹ ਨਤੀਜੇ ਸਾਡੇ ਖਿਡਾਰੀਆਂ ਦੀ ਵਚਨਬੱਧਤਾ, ਅਭਿਆਸ ਅਤੇ ਅਨੁਸ਼ਾਸਨ ਨੂੰ ਦਰਸਾਉਂਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੀਜੀਸੀ ਵਿਖੇ ਅਸੀਂ ਵਿੱਦਿਅਕ ਅਤੇ ਖੇਡਾਂ ਦੋਵਾਂ ਨੂੰ ਵਿਿਦਆਰਥੀ ਵਿਕਾਸ ਦੇ ਅਨੁੱਟ ਹਿੱਸੇ ਵਜੋਂ ਮਹੱਤਵ ਦਿੰਦੇ ਹਾਂ ਅਤੇ ਇਹ ਪ੍ਰਦਰਸ਼ਨ ਸਾਡੇ ਵਿਿਦਆਰਥੀ ਐਥਲੀਟਾਂ ਦੀ ਤਾਕਤ ਨੂੰ ਉਜਾਗਰ ਕਰਦਾ ਹੈ। ਜਿਕਰਯੋਗ ਹੈ ਕਿ ਸੀਜੀਸੀ ਲਾਂਡਰਾਂ ਦੀਆਂ ਟੀਮਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਤਰ ਕਾਲਜ ਖੇਡਾਂ ਵਿੱਚ ਸੰਸਥਾ ਦੇ ਰਿਕਾਰਡ ਨੂੰ ਹੋਰ ਮਜ਼ਬੂਤ ਕਰ ਗਿਆ। ਅੰਤ ਵਿੱਚ ਦੋ ਰੋਜ਼ਾ ਖੇਡ ਸਮਾਗਮ ਟੂਰਨਾਮੈਂਟ ਦੇ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕਰਕੇ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande