ਨਵਾਂਸ਼ਹਿਰ, 4 ਅਕਤੂਬਰ (ਹਿੰ. ਸ.)। ਸਰਕਾਰੀ ਕਾਲਜ ਮਹੈਣ, ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿੱਚ ਸਾਈਬਰ ਅਪਰਾਧ ਅਤੇ ਉਹਨਾਂ ਦੀ ਰੋਕਥਾਮ ਦੇ ਵਿਸੇ ਉੱਤੇ ਜਾਗਰੂਕੂ ਸੈਮੀਨਾਰ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਨਾਜੀਆ ਅਤੇ ਜੋਤੀ ਨੇ ਕਿਹਾ ਕਿ ਅੱਜ ਦੇ ਸਮੇਂ ਹਰੇਕ ਮਨੁੱਖ ਨੂੰ ਸਾਈਬਰ ਹਮਲਿਆ ਅਤੇ ਅਪਰਾਧਾਂ ਵਿਰੁੱਧ ਚੌਕੰਨਾ ਰਹਿਣਾ ਚਾਹੀਦਾ ਹੈ। ਸਮੁੱਚੇ ਭਾਰਤ ਵਿੱਚ ਇਕ ਦਿਨ ਵਿੱਚ ਕਰੀਬ 7 ਹਜ਼ਾਰ ਅਤੇ ਸਾਲ ਵਿੱਚ ਕਰੀਬ 2.2 ਮਿਲੀਅਨ ਸਾਈਬਰ ਹਮਲੇ ਹੋ ਰਹੇ ਹਨ। ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਾਈਬਰ ਹਮਲਿਆ ਵਿੱਚ 400 ਗੁਣਾਂ ਵਾਧਾ ਹੋਇਆ ਹੈ। ਭਾਰਤ ਵਿੱਚ ਸਾਲ 2021 ਦੌਰਾਨ 50.23 ਕਰੋੜ ਦੇ 52,430, ਸਾਲ 2022 ਦੌਰਾਨ 86,420 ਕਰੋੜ ਦੇ 65 ,893 ਅਤੇ ਸਾਲ 2023 ਦੌਰਾਨ 7,465.18 ਕਰੋੜ ਦੇ 86,420 ਅਤੇ ਸਾਲ 2024 ਦੌਰਾਨ 22 ,845 ਕਰੋੜ ਦੇ 2.2 ਮਿਲੀਅਨ ਸਾਈਬਰ ਅਪਰਾਧਾਂ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਸਾਈਬਰ ਅਪਰਾਧ ਜਿਆਦਾਤਰ ਆਨਲਾਈਨ ਟਰਾਂਜੈਕਸਨ, ਪਰਿਵਾਰ ਦੇ ਮੈਂਬਰਾਂ ਦੀ ਨਕਲੀ ਅਵਾਜ ਰਾਹੀ , ਨੌਕਰੀ ਦੇਣ ਦੇ ਝਾਂਸੇ, ਬੀਮਾ ਅਤੇ ਮੇਲ ਦੇ ਮਾਧਿਅਮ ਨਾਲ ਲਾਟਰੀ ਨਿਕਲਣ ਦੇ ਮੁੱਦਿਆ ਤੇ ਕੀਤੇ ਜਾ ਰਹੇ ਹਨ। ਤੀਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਕੋਮਲ ਅਤੇ ਬੀ.ਏ ਭਾਗ ਪਹਿਲਾ ਦੀ ਸਿਮਰਨ ਨੇ ਕਿਹਾ ਕਿ ਸਾਈਬਰ ਅਪਰਾਧਾਂ ਤੋਂ ਬੱਚਣ ਲਈ ਕੰਪਿਊਟਰਾਂ ਵਿੱਚ ਐਟੀਵਾਈਰਸ ਸੋਫਟਵੇਅਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਮੇਂ-ਸਮੇਂ ਤੇ ਪਾਸਵਰਡ ਬਦਲਣਾ ਅਤੇ ਗੁਪਤ ਰੱਖਣਾ ਚਾਹੀਦਾ ਹੈ। ਅਨਜਾਨ ਲਿੰਕ ਤੇ ਕੱਲਿਕ ਨਹੀਂ ਕਰਨਾ ਚਾਹੀਦਾ। ਥਰਡ ਪਾਰਟੀ ਐਪ ਨੂੰ ਆਪਣਾ ਡਾਟਾ ਲੈਣ ਤੋਂ ਰੋਕਣਾ ਚਾਹੀਦਾ ਹੈ। ਵੈਬਸਾਈਟਾਂ ਦੀ ਖੋਜ ਕਰਦੇ ਸਮੇਂ ਕੂਕੀਜ ਨੂੰ ਓਕੇ ਨਾ ਕਰੋ। ਆਨਲਾਈਨ ਟਰਾਂਜੈਕਸਨ ਕਰਨ ਸਮੇਂ ਪਬਲਿਕ ਵਾਈ-ਫਾਈ ਦਾ ਪ੍ਰਯੋਗ ਨਾ ਕਰੋ। ਆਪਣਾ ਓ.ਟੀ.ਪੀ. ਕਿਸੇ ਨਾਲ ਸਾਂਝਾ ਨਾ ਕਰੋ ਅਤੇ ਕਰੈਡਿਟ ਕਾਰਡ ਦਾ ਪਾਸਵਰਡ ਹਮੇਸ਼ਾ ਗੁਪਤ ਰੱਖੋ। ਸਮੇਂ ਸਮੇਂ ਤੇ ਮੋਬਾਇਲ ਫੋਨ ਨੂੰ ਅਪਡੇਟ ਕਰਦੇ ਰਹੋ ਅਤੇ ਵਟਸਅੱਪ ਵਿੱਚ ਫਾਇਲ ਦਾ ਆਊਟੋ ਡਾਊਨਲੋਡ ਆਫ ਰੱਖੋ, ਕਿਸੇ ਵੀ ਪੋਸਟ ਵਿੱਚ ਆਪਣਾ ਆਧਾਰ ਕਾਰਡ, ਆਈ.ਡੀ. ਨੰਬਰ ਅਤੇ ਬੈਕ ਡਿਟੇਲ ਪਾ ਕੇ ਨਾ ਰੱਖੋ ਅਤੇ ਨਾ ਹੀ ਇਹਨਾਂ ਸਬੰਧੀ ਜਾਣਕਾਰੀ ਸਾਂਝੀ ਕਰੋ। ਆਨਲਾਈਨ ਸੋਪਿੰਗ ਦੌਰਾਨ ਜੇਕਰ ਕੋਈ ਕਾਰਡ ਡਿਟੇਲ ਸੇਵ ਹੋ ਗਈ ਹੋਵੇ ਤਾਂ ਉਸਨੂੰ ਸੈਟਿੰਗ ਵਿੱਚ ਜਾ ਕੇ ਤੁਰੰਤ ਡਲੀਟ ਕਰੋ। ਬਰਾਊਜਰ ਜੇਕਰ ਕਿਸੇ ਫਾਈਲ ਨੂੰ ਡਾਊਨਲੋਡ ਕਰਨ ਸਮੇਂ ਵਾਇਰਸ ਦੇ ਖਤਰੇ ਦਾ ਸੰਕੇਤ ਕਰਦਾ ਹੈ ਤਾਂ ਉਸ ਫਾਈਲ ਨੂੰ ਡਾਊਨਲੋਡ ਨਾ ਕਰੋ। ਨਕਲੀ ਆਈ.ਡੀ. ਅਤੇ ਡੀ.ਪੀ. ਤੋਂ ਸਾਵਧਾਨ ਰਹੋ ਅਤੇ ਕਿਸੇ ਅਨਜਾਨ ਵਿਅਕਤੀ ਦੇ ਕਹਿਣ ਤੇ ਭੁਗਤਾਨ ਨਾ ਕਰੋ। ਫੇਸਬੁੱਕ ਪਰਫਾਈਲ ਨੂੰ ਆਪਣੇ ਮੋਬਾਇਲ ਨੰਬਰ ਨਾਲ ਨਾ ਬਣਾਓ। ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਡਾ: ਦਿਲਰਾਜ ਕੌਰ, ਪ੍ਰੋ :ਬੋਬੀ , ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ ਸਰਨਦੀਪ ਦਾ ਯੋਗਦਾਨ ਸਲਾਘਾਯੋਗ ਸੀ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ