ਮੋਹਾਲੀ, 5 ਅਕਤੂਬਰ (ਹਿੰ. ਸ.)। ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਨਾਇਕ ਅਤੇ ਪਿੰਡਾਂ ਦੀ ਅਸਲ ਆਵਾਜ਼, ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੈਮਾਨੇ 'ਤੇ ਸੇਵਾਵਾਂ ਜਾਰੀ ਹਨ। ਝਿੰਜਰ ਨੇ ਦੱਸਿਆ ਕਿ ਇਸ ਸਮੇਂ ਲਗਭਗ 2000 ਯੂਥ ਅਕਾਲੀ ਦਲ ਦੇ ਵਲੰਟੀਅਰ ਮੈਦਾਨ ਵਿੱਚ ਉਤਰੇ ਹੋਏ ਹਨ, ਜੋ ਰੋਜ਼ਾਨਾ ਹੜ੍ਹ ਪੀੜਤ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਅਤੇ ਜੀਵਨ ਰੱਖਿਆ ਲਈ ਕੰਮ ਕਰ ਰਹੇ ਹਨ। ਝਿੰਜਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ 500 ਤੋਂ ਵੱਧ ਮੱਛਰ ਨਾਸ਼ਕ ਫੌਗਿੰਗ ਮਸ਼ੀਨਾਂ ਵੱਖ-ਵੱਖ ਹਲਕਿਆਂ 'ਚ ਭੇਜੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਫੌਗਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਹੜ੍ਹ ਤੋਂ ਬਾਅਦ ਫੈਲ ਰਹੀਆਂ ਬਿਮਾਰੀਆਂ ਅਤੇ ਜ਼ਹਿਰੀਲੇ ਮੱਛਰਾਂ ਤੋਂ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ। ਝਿੰਜਰ ਨੇ ਦੱਸਿਆ ਕਿ 20 ਤੋਂ ਵੱਧ ਹਲਕਿਆਂ ਦੇ ਪਿੰਡਾਂ ਨੂੰ ਵੰਡ ਕੇ ਨੌਜਵਾਨ ਵਲੰਟੀਅਰਾਂ ਦੀਆਂ ਟੀਮਾਂ ਘਰ-ਘਰ, ਪਿੰਡ-ਪਿੰਡ ਪਹੁੰਚ ਕੇ ਦਿਨ ਰਾਤ ਸੇਵਾ ਨਿਭਾ ਰਹੀਆਂ ਹਨ। ਡੀਜ਼ਲ, ਪਸ਼ੂਆਂ ਲਈ ਚਾਰ ਅਤੇ ਰੋਜ਼ਾਨਾ ਲੋੜਵੰਦਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ। ਝਿੰਜਰ ਨੇ ਦੱਸਿਆ ਕਿ ਇਸ ਸਾਰੀ ਮੁਹਿੰਮ ਦੀ ਨਿਗਰਾਨੀ ਸੁਖਬੀਰ ਸਿੰਘ ਬਾਦਲ ਖੁਦ ਕਰ ਰਹੇ ਹਨ। ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਦੋ ਵਾਰੀ ਰਿਪੋਰਟ ਲੈਂਦੇ ਹਨ, ਜਿਸ ਰਾਹੀਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਹਰ ਲੋੜਵੰਦ ਤੱਕ ਮਦਦ ਪਹੁੰਚੇ। ਝਿੰਜਰ ਨੇ ਕਿਹਾ ਕਿ ਉਹ ਖੁਦ ਸੁਖਬੀਰ ਸਿੰਘ ਬਾਦਲ ਦੇ ਆਦਰਸ਼ਾਂ ਅਤੇ ਦਿੱਖਾ ਹੇਠ ਸੇਵਾ ਰਾਹੀਂ ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸੇਦਾਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾਂ ਦੀ ਤਰ੍ਹਾਂ ਇਸ ਸਮੇਂ ਵੀ ਪੰਜਾਬ ਦੇ ਲੋਕਾਂ ਨਾਲ ਖੜੇ ਹਨ, ਅਤੇ ਹੁਣ ਉਹ ਟੁੱਟੇ ਹੋਏ ਬੰਨ੍ਹਾਂ ਦੀ ਮੁਰੰਮਤ, ਡੀਜ਼ਲ ਦੀ ਸਪਲਾਈ, ਲੋੜਵੰਦ ਕਿਸਾਨਾਂ ਲਈ ਬੀਜ ਅਤੇ ਕਣਕ ਦਾ ਇੰਤਜ਼ਾਮ ਵੀ ਖ਼ੁਦ ਕਰਨ ਦੀ ਯੋਜਨਾ ਬਣਾ ਰਹੇ ਹਨ। ਝਿੰਜਰ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਇੱਕ ਸੰਵੇਦਨਸ਼ੀਲ, ਜ਼ਮੀਨੀ ਅਤੇ ਵਚਨਬੱਧ ਨੇਤਾ ਹਨ, ਜੋ ਸਿਰਫ਼ ਸਿਆਸਤ ਨਹੀਂ, ਸੇਵਾ ਨੂੰ ਆਪਣਾ ਧਰਮ ਮੰਨਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦਾ ਹਰ ਸਿਪਾਹੀ ਪਿੰਡਾਂ ਵਿਚ ਸੱਚੀ ਨਿਸ਼ਥਾ ਨਾਲ ਮਿਹਨਤ ਕਰ ਰਿਹਾ ਹੈ। ਝਿੰਜਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾ ਹੀ ਸਿਰਫ਼ ਇੱਕ ਸਿਆਸੀ ਨੇਤਾ ਹਨ, ਸਗੋਂ ਉਹ ਪੰਜਾਬ ਦੀ ਧਰਤੀ ਦੇ ਸੱਚੇ ਪੁੱਤਰ ਹਨ, ਜੋ ਹਰ ਸੰਕਟ ਦੇ ਸਮੇਂ ਰਾਜਨੀਤਿਕ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਅੱਗੇ ਆਏ। ਝਿੰਜਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਪੰਜਾਬੀਆਂ ਦੀ ਮਦਦ ਕਰੇਗਾ ਲਈ ਹਮੇਸ਼ਾ ਤਤਪਰ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ