ਇਗਨੂੰ ਨੇ ਦਾਖਲੇ ਦੀ ਆਖੀਰੀ ਮਿੱਤੀ 15 ਅਕਤੂਬਰ ਤੱਕ ਵਧਾਈ
ਚੰਡੀਗੜ੍ਹ, 5 ਅਕਤੂਬਰ (ਹਿੰ. ਸ.)। ਇੰਦਰਾਂ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (ਇਗਨੂੰ) ਦੇ ਦਾਖਲਾ ਕੋਰਸਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਲਈ ਦਾਖਲੇ ਦੀ ਮਿੱਤੀ ਨੂੰ 15 ਅਕਤੂਬਰ ਤੱਕ ਅੱਗੇ ਵਧਾ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਗਨੂੰ ਦੇ ਬੁਲਾਰੇ ਨੇ ਦਸਿਆ ਕਿ ਇਹ ਮਿੱਤੀ ਉਨ੍ਹਾਂ ਸਾਰੇ ਕ
ਇਗਨੂੰ ਨੇ ਦਾਖਲੇ ਦੀ ਆਖੀਰੀ ਮਿੱਤੀ 15 ਅਕਤੂਬਰ ਤੱਕ ਵਧਾਈ


ਚੰਡੀਗੜ੍ਹ, 5 ਅਕਤੂਬਰ (ਹਿੰ. ਸ.)। ਇੰਦਰਾਂ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (ਇਗਨੂੰ) ਦੇ ਦਾਖਲਾ ਕੋਰਸਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਲਈ ਦਾਖਲੇ ਦੀ ਮਿੱਤੀ ਨੂੰ 15 ਅਕਤੂਬਰ ਤੱਕ ਅੱਗੇ ਵਧਾ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਗਨੂੰ ਦੇ ਬੁਲਾਰੇ ਨੇ ਦਸਿਆ ਕਿ ਇਹ ਮਿੱਤੀ ਉਨ੍ਹਾਂ ਸਾਰੇ ਕੋਰਸਾਂ 'ਤੇ ਲਾਗੂ ਹੋਵੇਗੀ ਜੋ ਸਰਟੀਫਿਕੇਟ ਪ੍ਰੋਗਰਾਮ ਨੂੰ ਛੱਡ ਕੇ ਡਿਪਲੋਮਾ, ਪੀਜੀ ਡਿਪਲੋਮਾ, ਗਜੈਜੂਏਟ ਅਤੇ ਪੋਸਅ ਗਰੈਜੂਏਟ ਪ੍ਰੋਗਰਾਮਾਂ ਦੇ ਤਹਿਤ ਆਉਂਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਇਗਨੂੰ ਦੇ ਪੋਰਟਲ 'ਤੇ ਪਹਿਲਾਂ ਤੋਂ ਰਜਿਸਟ੍ਰੇਸ਼ਣ ਕਰ ਲਿਆ ਹੈ, ਪਰ ਹੁਣ ਤੱਕ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਊਹ ਜਲਦੀ ਫੀਸ ਜਮ੍ਹਾ ਕਰ ਆਪਣੇ ਦਾਖਲੇ ਨੂੰ ਯਕੀਨੀ ਕਰਨ। ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਵਿਸ਼ੇਸ਼ ਰੂਪ ਨਾਲ ਦੂਰਦਰਾਜ ਖੇਤਰਾਂ ਵਿੱਚ ਗ੍ਰਾਮੀਣ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਣ ਉੱਚੇਰੀ ਸਿਖਿਆ ਉਪਲਬਧ ਕਰਾਉਂਦਾ ਹੈ। ਵਿਦਿਆਰਥੀ ਦਾਖਲਾ ਸਬੰਧਿਤ ਜਾਣਕਾਰੀ ਲਈ ਆਪਣੀ ਨੇੜਲੇ ਅਧਿਐਨ ਕੇਂਦਰ ਜਾਂ ਇਗਨੁੰ ਖੇਤਰੀ ਕੇਂਦਰ, ਕਰਨਾਲ ਨਾਲ ਸੰਪਰਕ ਕਰ ਸਕਦੇ ਹਨ ਤੇ ਯੂਨੀਵਰਸਿਟੀ ਦੀ ਵੈਬਸਾਇਟ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande