ਫਾਜ਼ਿਲਕਾ 5 ਅਕਤੂਬਰ (ਹਿੰ. ਸ.)। ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ 10 ਲੱਖ ਦੀ ਲਾਗਤ ਨਾਲ ਬਣਨ ਵਾਲੇ ਫਾਜ਼ਿਲਕਾ ਸ਼ਹਿਰ ਵਿੱਚ ਰਾਏ ਸਿੱਖ ਕਮਿਊਨਿਟੀ ਹਾਲ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ| ਊਨਾ ਕਿਹਾ ਕਿ ਨਵੀਨੀਕਰਨ ਦੇ ਕੰਮ ਨੂੰ ਜਲਦ ਪੂਰਾ ਕਰਕੇ ਲੋਕ ਸਪਰਪਿਤ ਕਰ ਦਿੱਤਾ ਜਾਵੇਗਾ | ਵਿਧਾਇਕ ਸਵਨਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹੇਠਲੇ ਵਰਗ ਤੋਂ ਲੈ ਕੇ ਉੱਚ ਵਰਗ ਦੇ ਹਰੇਕ ਨਾਗਰਿਕ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਰਾਏ ਸਿੱਖ ਬਰਾਦਰੀ ਨਾਲ ਸੰਬਧ ਰੱਖਣ ਵਾਲੇ ਲੋਕ ਖੁਸ਼ੀ ਗਮੀ ਦੇ ਪ੍ਰੋਗਰਾਮ ਲਈ ਕਮਿਊਨਿਟੀ ਹਾਲ ਦੀ ਵਰਤੋਂ ਕਰ ਸਕਣਗੇ ਜਿਸ ਨਾਲ ਉਨਾਂ ਤੇ ਵਾਧੂ ਖਰਚ ਦਾ ਬੋਝ ਵੀ ਘਟੇਗਾ | ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਜੋ ਆਰਥਿਕ ਸਥਿਤੀ ਵਿੱਚ ਕਮਜ਼ੋਰ ਹੁੰਦੇ ਹਨ ਉਨਾਂ ਲਈ ਇਹ ਕਮੇਟੀ ਹਾਲ ਕਾਫੀ ਹੱਦ ਤੱਕ ਲਾਹੇਵੰਦ ਸਾਬਤ ਹੋਵੇਗਾ |ਵਿਧਾਇਕ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਨੂੰ ਉੱਚਾ ਚੁੱਕਣ ਲਈ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ ਤੇ ਉਨ੍ਹਾਂ ਲਈ ਵੀ ਲਗਾਤਾਰ ਸਕੀਮਾਂ ਤੇ ਯੋਜਨਾਵਾਂ ਲਿਆ ਰਹੀ ਹੈ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ