ਨਵੀਂ ਦਿੱਲੀ, 6 ਅਕਤੂਬਰ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। 'ਆਪ' ਦੀ ਬਿਹਾਰ ਸੂਬਾ ਇਕਾਈ ਨੇ ਅੱਜ ਐਕਸ-ਪੋਸਟ 'ਚ ਇਹ ਜਾਣਕਾਰੀ ਦਿੱਤੀ।
‘ਆਪ’ ਅਨੁਸਾਰ ਬੇਗੂਸਰਾਏ ਵਿਧਾਨ ਸਭਾ ਹਲਕੇ ਤੋਂ ਡਾ. ਮੀਰਾ ਸਿੰਘ, ਕੁਸ਼ੇਸ਼ਵਰ (ਦਰਭੰਗਾ) ਤੋਂ ਯੋਗੀ ਚੌਪਾਲ, ਤਰਈਆ (ਸਾਰਣ) ਤੋਂ ਅਮਿਤ ਕੁਮਾਰ ਸਿੰਘ, ਕਸਬਾ (ਪੂਰਣੀਆ) ਤੋਂ ਭਾਨੂ ਭਾਰਤੀ, ਬੇਨੀਪੱਟੀ (ਮਧੂਬਨੀ) ਤੋਂ ਸ਼ੁਭਦਾ ਯਾਦਵ, ਫੁਲਵਾੜੀ (ਪਟਨਾ) ਤੋਂ ਅਰੁਣ ਕੁਮਾਰ ਰਜਕ, ਬਾਂਕੀਪੁਰ (ਪਟਨਾ) ਤੋਂ ਡਾ. ਪੰਕਜ ਕੁਮਾਰ, ਕਿਸ਼ਨਗੰਜ (ਕਿਸ਼ਨਗੰਜ) ਤੋਂ ਅਸ਼ਰਫ਼ ਆਲਮ, ਪਰਿਹਾਰ (ਸੀਤਾਮੜੀ) ਤੋਂ ਅਖਿਲੇਸ਼ ਨਰਾਇਣ ਠਾਕੁਰ, ਗੋਵਿੰਦਗੰਜ (ਮੋਤੀਹਾਰੀ) ਤੋਂ ਅਸ਼ੋਕ ਕੁਮਾਰ ਸਿੰਘ ਅਤੇ ਬਕਸਰ (ਬਕਸਰ) ਤੋਂ ਸਾਬਕਾ ਕੈਪਟਨ ਧਰਮਰਾਜ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ