ਜਲੰਧਰ , 6 ਅਕਤੂਬਰ (ਹਿੰ.ਸ.)|
ਸੀ.ਟੀ. ਇੰਸਟੀਚਿਊਟ ਆਫ ਆਰਕੀਟੈਕਚਰ ਐਂਡ ਪਲੈਨਿੰਗ (ਸੀਟੀਆਈਏਪੀ ) ਦੇ ਆਰਕੀਟੈਕਚਰ ਵਿਭਾਗ ਵੱਲੋਂ, ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਤਹਿਤ, “ਵਰਲਡ ਹੈਬੀਟੈਟ ਡੇ 2025” ਦੇ ਮੌਕੇ 'ਤੇ “ਅਰਬਨ ਕਰਾਇਸਿਸ” ਵਿਸ਼ੇ 'ਤੇ ਇੱਕ ਖਾਸ ਪ੍ਰੋਗਰਾਮ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਸ ਦਾ ਮਕਸਦ ਟਿਕਾਊ ਸ਼ਹਿਰੀ ਵਿਕਾਸ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਆਧੁਨਿਕ ਸ਼ਹਿਰਾਂ ਵਿੱਚ ਉੱਠ ਰਹੀਆਂ ਚੁਣੌਤੀਆਂ ਨਾਲ ਸਾਂਝੀ ਜ਼ਿੰਮੇਵਾਰੀ ਨਾਲ ਨਿਪਟਣਾ ਸੀ। ਇਸ ਮੌਕੇ ਇੰਸਟੀਚਿਊਸ਼ਨ ਆਫ ਇੰਜੀਨੀਅਰਜ਼ (ਇੰਡੀਆ), ਲੁਧਿਆਣਾ ਲੋਕਲ ਸੈਂਟਰ ਦੇ ਵਿਸ਼ੇਸ਼ ਮਹਿਮਾਨ – ਡਾ. ਅਰਵਿੰਦ ਢੀਂਗਰਾ (ਚੇਅਰਮੈਨ), ਇੰਜੀ. ਸੁਰਿੰਦਰ ਸਿੰਘ (ਮਾਨਦ ਸਕੱਤਰ), ਇੰਜੀ. ਸੁਰਜੀਤ ਸਿੰਘ, ਇੰਜੀ. ਬਲਵਿੰਦਰ ਸਿੰਘ ਅਤੇ ਇੰਜੀ. ਹਰਭਜਨ ਸਿੰਘ ਦੋਸਾਂਝ (ਕਾਰਜਕਾਰੀ ਮੈਂਬਰ) ਹਾਜ਼ਰ ਰਹੇ। ਉਨ੍ਹਾਂ ਦਾ ਸਵਾਗਤ ਸੀਟੀਐਪੀ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਗਰਮਜੋਸ਼ੀ ਦੇ ਨਾਲ ਕੀਤਾ ਗਿਆ।
ਕਾਰਜਕ੍ਰਮ ਦੀ ਸ਼ੁਰੂਆਤ ਦੀਵੇ ਦੀ ਰੌਸ਼ਨੀ ਨਾਲ ਕੀਤੀ ਗਈ, ਜੋ ਗਿਆਨ ਤੇ ਪ੍ਰਕਾਸ਼ ਦਾ ਪ੍ਰਤੀਕ ਹੈ। ਡਾ. ਅਰਵਿੰਦ ਢੀਂਗਰਾ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਵੱਧ ਰਹੀਆਂ ਸ਼ਹਿਰੀ ਸਮੱਸਿਆਵਾਂ 'ਤੇ ਚਿੰਤਾ ਜਤਾਈ ਅਤੇ ਕਿਹਾ ਕਿ ਟਿਕਾਊ ਤੇ ਸਮਾਵੇਸ਼ੀ ਸ਼ਹਿਰੀ ਯੋਜਨਾ ਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਰਹਿਣ ਜੋਗਾ ਵਾਤਾਵਰਣ ਯਕੀਨੀ ਕਰ ਸਕਦੀ ਹੈ।ਕਾਰਜਕ੍ਰਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗ–ਬਿਰੰਗੀ ਸੱਭਿਆਚਾਰਕ ਪ੍ਰਸਤੁਤੀ – ਗਰੁੱਪ ਡਾਂਸ ਤੇ ਗੀਤ – ਨੇ ਸਮਾਗਮ ਨੂੰ ਜੀਵੰਤ ਬਣਾ ਬਣਾਇਆ। ਪੈਨਲ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਸ਼ਹਿਰੀ ਸਥਿਰਤਾ ਤੇ ਵਾਤਾਵਰਣ ਜਾਗਰੂਕਤਾ ਬਾਰੇ ਆਪਣੇ ਨਵੇਂ ਤੇ ਰਚਨਾਤਮਕ ਵਿਚਾਰ ਪੇਸ਼ ਕੀਤੇ। ਲੁਧਿਆਣਾ ਤੋਂ ਆਏ ਮਹਿਮਾਨਾਂ ਨੇ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਆਰਕੀਟੈਕਚਰਿਕ ਨਵਚੇਤਨਾ ਰਾਹੀਂ ਹਕੀਕਤੀ ਸਮੱਸਿਆਵਾਂ ਦੇ ਹੱਲਾਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਵੀ ਕੀਤਾ। ਸਮਾਰੋਹ ਦਾ ਸਮਾਪਨ ਧੰਨਵਾਦ ਪ੍ਰਸਤਾਵ ਨਾਲ ਹੋਇਆ। ਇਹ ਸਮਾਰੋਹ ਨਾ ਸਿਰਫ਼ “ਵਰਲਡ ਹੈਬੀਟੈਟ ਡੇ” ਮਨਾਉਣ ਦਾ ਮੌਕਾ ਸੀ, ਸਗੋਂ “ਅਰਬਨ ਕਰਾਇਸਿਸ” ਵਰਗੇ ਤੁਰੰਤ ਮੁੱਦੇ 'ਤੇ ਵਿਚਾਰ–ਚਰਚਾ ਲਈ ਮਹੱਤਵਪੂਰਣ ਮੰਚ ਵੀ ਬਣਿਆ, ਜਿਸ ਨੇ ਨਵੇਂ ਆਰਕੀਟੈਕਟਾਂ ਨੂੰ ਟਿਕਾਊ ਭਵਿੱਖ ਡਿਜ਼ਾਈਨ ਕਰਨ ਲਈ ਪ੍ਰੇਰਿਤ ਕੀਤਾ।
===========================
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ