ਬਟਾਲਾ, 6 ਅਕਤੂਬਰ (ਹਿੰ. ਸ.)। ਚੋਣ ਤਹਿਸੀਲਦਾਰ ਗੁਰਦਾਸਪੁਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸਰਵਿਸ ਪੋਰਟਲ 'ਤੇ ਨਵੇਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਹੀਂ ਆਮ ਨਾਗਰਿਕ/ਵੋਟਰ, ਵੋਟਰ ਸੂਚੀ ਸਬੰਧੀ ਆਪਣੇ ਮਸਲਿਆਂ ਦਾ ਹੱਲ ਬੂਥ ਲੈਵਲ ਅਫ਼ਸਰ ਪਾਸੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ ਤੋਂ 'ਬੁੱਕ ਏ ਕਾਲ ਵਿਦ ਬੀ.ਐਲ.ਓ.' ਆਪਸ਼ਨ ਰਾਹੀਂ ਕਾਲ ਬੁੱਕ ਕਰੇਗਾ ਤਾਂ ਬੀ.ਐਲ.ਓ. ਅਤੇ ਪ੍ਰਾਰਥੀ ਦੋਵਾਂ ਨੂੰ ਇੱਕ ਟੈਕਸਟ ਮੈਸੇਜ ਰਿਸੀਵ ਹੋਵੇਗਾ, ਜਿਸ ਉਪਰੰਤ ਬੀ.ਐਲ.ਓ. ਪ੍ਰਾਰਥੀ ਨੂੰ ਫ਼ੋਨ ਕਰਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ। ਇਸ ਤੋਂ ਬਾਅਦ ਉਹ ਬੀ.ਐਲ.ਓ. ਐਪ 'ਤੇ ‘ਕਾਲ ਰਿਕੁਐਸਟ’ ਆਪਸ਼ਨ ਵਿਚ ਜਾ ਕੇ 'ਕਾਨਟੈਕਟਿਡ' ਬਟਨ 'ਤੇ ਕਲਿੱਕ ਕਰਕੇ ਸਟੇਟਸ ਅੱਪਡੇਟ ਕਰੇਗਾ। ਜੇਕਰ ਪ੍ਰਾਰਥੀ ਨੇ ਕਾਲ ਰਿਸੀਵ ਨਹੀਂ ਕੀਤੀ ਤਾਂ ਉਹ 'ਅਨਅਵੇਲਏਬਲ' ਬਟਨ 'ਤੇ ਕਲਿੱਕ ਵਲੋਂ ਜਾਰੀ ਕਰੇਗਾ।
ਉਨ੍ਹਾਂ ਦੱਸਿਆ ਕਿ ਬੀ.ਐਲ.ਓ. ਵੱਲੋਂ ਰਿਸਪਾਂਸ ਕਰਨ ਮਗਰੋਂ ਈ.ਸੀ.ਆਈ.ਨੈੱਟ 'ਤੇ ਰਿਪੋਰਟ ਅੱਪਡੇਟ ਹੋ ਜਾਵੇਗੀ ਅਤੇ ਉਸ ਦਾ ਇੱਕ ਮੈਸੇਜ ਸਬੰਧਿਤ ਪ੍ਰਾਰਥੀ ਨੂੰ ਵੀ ਜਾਵੇਗਾ ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਫਾਅਲੋ ਕਰਨ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ