ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦੀ ਜਾਗਰਣ ਦੌਰਾਨ ਭਜਨ ਗਾਉਂਦੇ ਸਮੇਂ ਦੌਰਾ ਪੈਣ ਕਾਰਨ ਮੌਤ
ਫਿਰੋਜ਼ਪੁਰ, 6 ਅਕਤੂਬਰ (ਹਿੰ. ਸ.)। ਫਿਰੋਜ਼ਪੁਰ ’ਚ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦਾ ਫਿਰੋਜ਼ਪੁਰ ਵਿੱਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਭਜਨ ਗਾਉਂਦੇ ਸਮੇਂ ਦੇਹਾਂਤ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
.


ਫਿਰੋਜ਼ਪੁਰ, 6 ਅਕਤੂਬਰ (ਹਿੰ. ਸ.)। ਫਿਰੋਜ਼ਪੁਰ ’ਚ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦਾ ਫਿਰੋਜ਼ਪੁਰ ਵਿੱਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਭਜਨ ਗਾਉਂਦੇ ਸਮੇਂ ਦੇਹਾਂਤ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੈਣੀ ਸਟੇਜ ‘ਤੇ ਭਜਨ ਗਾਉਣਾ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਇਸ ਦੌਰਾਨ ਉਹ ਸਟੇਜ ‘ਤੇ ਹੀ ਡਿੱਗ ਪਏ। ਮੌਕੇ ‘ਤੇ ਮੌਜੂਦ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਿਕਰਯੋਗ ਹੈ ਕਿ ਗਾਇਕ ਸੋਹਣ ਲਾਲ ਸੈਣੀ ਇੱਕ ਮਸ਼ਹੂਰ ਗਾਇਕ ਸਨ ਅਤੇ ਉਨ੍ਹਾਂ ਦੀਆਂ ਕਈ ਆਡੀਓ ਕੈਸੇਟਾਂ ਅਤੇ ਭਜਨ ਵੀ ਬਹੁਤ ਮਸ਼ਹੂਰ ਹੋਏ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande