ਮੁਨੀਬਾ ਅਲੀ ਦਾ ਰਨ-ਆਊਟ ਫੈਸਲਾ ਪੂਰੀ ਤਰ੍ਹਾਂ ਸਹੀ ਸੀ: ਐਮ.ਸੀ.ਸੀ.
ਲੰਡਨ, 7 ਅਕਤੂਬਰ (ਹਿੰ.ਸ.)। ਮੈਰਿਲੇਬੋਨ ਕ੍ਰਿਕਟ ਕਲੱਬ (ਐਮ.ਸੀ.ਸੀ.) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਿਲਾ ਵਿਸ਼ਵ ਕੱਪ 2025 ਦੇ ਮੈਚ ਵਿੱਚ ਪਾਕਿਸਤਾਨ ਦੀ ਬੱਲੇਬਾਜ਼ ਮੁਨੀਬਾ ਅਲੀ ਨੂੰ ਆਊਟ ਦੇਣ ਦਾ ਅੰਪਾਇਰ ਦਾ ਫੈਸਲਾ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਸੀ। ਇਹ ਘਟ
ਮੁਨੀਬਾ ਨੂੰ ਆਊਟ ਦਿੱਤੇ ਜਾਣ ਤੋਂ ਬਾਅਦ ਫਾਤਿਮਾ ਸਨਾ ਅੰਪਾਇਰ ਨਾਲ ਬਹਿਸ ਕਰਦੀ ਹੋਈ।


ਲੰਡਨ, 7 ਅਕਤੂਬਰ (ਹਿੰ.ਸ.)। ਮੈਰਿਲੇਬੋਨ ਕ੍ਰਿਕਟ ਕਲੱਬ (ਐਮ.ਸੀ.ਸੀ.) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਿਲਾ ਵਿਸ਼ਵ ਕੱਪ 2025 ਦੇ ਮੈਚ ਵਿੱਚ ਪਾਕਿਸਤਾਨ ਦੀ ਬੱਲੇਬਾਜ਼ ਮੁਨੀਬਾ ਅਲੀ ਨੂੰ ਆਊਟ ਦੇਣ ਦਾ ਅੰਪਾਇਰ ਦਾ ਫੈਸਲਾ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਸੀ।

ਇਹ ਘਟਨਾ ਪਾਕਿਸਤਾਨ ਦੀ ਪਾਰੀ ਦੇ ਚੌਥੇ ਓਵਰ ਵਿੱਚ ਵਾਪਰੀ ਜਦੋਂ ਭਾਰਤ ਦੀ ਦੀਪਤੀ ਸ਼ਰਮਾ ਨੇ ਇੱਕ ਅਸਫਲ ਐਲ.ਬੀ.ਡਬਲਯੂ ਅਪੀਲ ਤੋਂ ਤੁਰੰਤ ਬਾਅਦ ਗੇਂਦ ਨੂੰ ਸਟੰਪ ’ਤੇ ਮਾਰਿਆ। ਮੁਨੀਬਾ ਉਸ ਸਮੇਂ ਕ੍ਰੀਜ਼ ਤੋਂ ਬਾਹਰ ਖੜ੍ਹੀ ਸੀ ਅਤੇ ਰਨ ਆਊਟ ਐਲਾਨ ਦਿੱਤਾ ਗਿਆ।

ਵਿਵਾਦ ਇਸ ਦੁਆਲੇ ਘੁੰਮਦਾ ਸੀ ਕਿ ਕੀ ਐਲ.ਬੀ.ਡਬਲਯੂ ਅਪੀਲ ਤੋਂ ਬਾਅਦ ਗੇਂਦ ਡੈੱਡ ਹੋ ਚੁੱਕੀ ਸੀ, ਅਤੇ ਕੀ ਬੱਲੇਬਾਜ਼ ਨੂੰ ਰਨ ਆਊਟ ਕੀਤਾ ਜਾ ਸਕਦਾ ਹੈ ਜੇਕਰ ਉਹ ਦੌੜ ਲਈ ਕੋਸ਼ਿਸ਼ ਨਹੀਂ ਕਰ ਰਹੀ ਸੀ।

ਐਮਸੀਸੀ ਨੇ ਆਪਣੇ ਬਿਆਨ ਵਿੱਚ ਕਿਹਾ, ਇੱਥੇ ਵਿਚਾਰ ਕਰਨ ਲਈ ਕਈ ਨਿਯਮ ਹਨ। ਸਭ ਤੋਂ ਪਹਿਲਾਂ ਅਤੇ ਸਰਲ ਗੱਲ ਇਹ ਹੈ, ਗੇਂਦ ਸਿਰਫ਼ ਅਪੀਲ ਹੋਣ ਨਾਲ ਡੈੱਡ ਨਹੀਂ ਹੋ ਜਾਂਦੀ। ਅਪੀਲ 'ਨਾਟ ਆਊਟ' ਦਿੱਤੀ ਗਈ ਸੀ, ਗੇਂਦ ਵਿਕਟਕੀਪਰ ਦੇ ਨੇੜੇ ਸਥਿਰ ਨਹੀਂ ਸੀ, ਅਤੇ ਦੀਪਤੀ ਸ਼ਰਮਾ ਦੀਆਂ ਕਾਰਵਾਈਆਂ ਤੋਂ ਸਪੱਸ਼ਟ ਤੌਰ 'ਤੇ ਸੰਕੇਤ ਮਿਲਦਾ ਹੈ ਕਿ ਸਾਰੇ ਖਿਡਾਰੀਆਂ ਨੇ ਗੇਂਦ ਨੂੰ ਡੈੱਡ ਨਹੀਂ ਮੰਨਿਆ ਸੀ। ਇਸ ਲਈ, ਗੇਂਦ ਖੇਡ ਵਿੱਚ ਸੀ।

ਕਲੱਬ ਨੇ ਅੱਗੇ ਸਪੱਸ਼ਟ ਕੀਤਾ ਕਿ ਕਾਨੂੰਨ 30.1.2 ਇਸ ਸਥਿਤੀ ਵਿੱਚ ਲਾਗੂ ਨਹੀਂ ਹੁੰਦਾ, ਕਿਉਂਕਿ ਮੁਨੀਬਾ ਦੌੜਨ ਜਾਂ ਕ੍ਰੀਜ਼ ਵੱਲ ਛਾਲ ਨਹੀਂ ਮਾਰ ਰਹੀ ਸੀ ਬਲਕਿ ਉਨ੍ਹਾਂ ਨੇ ਕ੍ਰੀਜ਼ ਦੇ ਬਾਹਰੋਂ ਗਾਰਡ ਲਿਆ ਹੋਇਆ ਸੀ ਅਤੇ ਆਪਣੇ ਪੈਰ ਕ੍ਰੀਜ਼ ਵਿੱਚ ਕਦੇ ਵੀ ਵਾਪਸ ਨਹੀਂ ਰੱਖੇ।ਐਮਸੀਸੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਰਨ ਆਊਟ ਦਾ ਮਾਮਲਾ ਸੀ, ਸਟੰਪਿੰਗ ਦਾ ਨਹੀਂ, ਕਿਉਂਕਿ ਸਟੰਪ ਵਿਕਟਕੀਪਰ ਵੱਲੋਂ ਨਹੀਂ, ਸਗੋਂ ਫੀਲਡਰ (ਦੀਪਤੀ ਸ਼ਰਮਾ) ਦੁਆਰਾ ਸੁੱਟੀ ਗਈ ਗੇਂਦ ਨਾਲ ਟੁੱਟੇੇ ਸਨ।ਇਸ ਤਰ੍ਹਾਂ, ਐਮਸੀਸੀ ਨੇ ਪੱਸ਼ਟ ਕਰ ਦਿੱਤਾ ਹੈ ਕਿ ਮੁਨੀਬਾ ਅਲੀ ਦੀ ਆਊਟ ਹੋਣਾ ਪੂਰੀ ਤਰ੍ਹਾਂ ਨਿਯਮਾਂ ਦੇ ਦਾਇਰੇ ਵਿੱਚ ਅਤੇ ਜਾਇਜ਼ ਫੈਸਲਾ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande