ਹੁਸ਼ਿਆਰਪੁਰ, 7 ਅਕਤੂਬਰ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ 8 ਅਕਤੂਬਰ ਨੂੰ ਸਰਕਾਰੀ ਆਈ.ਟੀ.ਆਈ ਹੁਸਿਆਰਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਪਲੇਸਮੈਂਟ ਕੈਪ ਵਿੱਚ ਡੇਨਸੋ ਹਰਿਆਣਾ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਆਈ.ਟੀ.ਆਈ ਦੇ ਵੱਖ-ਵੱਖ ਟ੍ਰੇਡਾਂ ਲਈ ਫਿਟਰ, ਇਲੈਕਟ੍ਰੀਸ਼ਨ, ਇਨੈਕਟ੍ਰੋਨਿਕਸ, ਟਰਨਰ, ਮਸੀਨਿਸਟ, ਮਕੈਨਿਸਟ ਅਤੇ ਵਾਇਰਮੈਨ ਆਈ.ਟੀ.ਆਈ. ਪਾਸ ਪ੍ਰਾਰਥੀ ਰੱਖੇ ਜਾਣੇ ਹਨ। ਇਸ ਵਿਚ ਕੰਪਨੀ ਵੱਲੋਂ ਬਤੌਰ ਵਜੀਫਾ (ਸਟਾਈਫੰਡ) 22,055 ਰੁਪਏ ਮਹੀਨੇ ਦਾ ਪੈਕੇਜ਼ ਦਿੱਤਾ ਜਾਵੇਗਾ। ਇਸ ਵਿੱਚ ਉਮੀਦਵਾਰ ਦੀ ਉਮਰ ਹੱਦ 18 ਤੋਂ 25 ਹੋਣੀ ਚਾਹੀਦੀ ਹੈ। ਇਸ ਪਲੇਸਮੈਂਟ ਕੈਂਪ ਵਿੱਚ ਆਈ.ਟੀ.ਆਈ. ਪਾਸ ਪ੍ਰਾਰਥੀਆਂ (ਕੇਵਲ ਲੜਕੇ) ਦੀ ਭਰਤੀ ਕੀਤੀ ਜਾਵੇਗੀ। ਜਿਨ੍ਹਾਂ ਪ੍ਰਾਰਥੀਆਂ ਦੀ ਕੰਪਨੀ ਵਲੋਂ ਚੋਣ ਕੀਤੀ ਜਾਵੇਗੀ, ਉਨ੍ਹਾਂ ਪ੍ਰਰਥੀਆਂ ਨੂੰ ਬੀ.ਵੀ.ਓ.ਸੀ. (ਬੈਚਲਰ ਆਫ ਵੋਕੇਸਨਲ) ਡਿਗਰੀ ਵੀ ਕਰਵਾਈ ਜਾਵੇਗੀ। ਚਾਹਵਾਨ ਯੋਗ ਪ੍ਰਾਰਥੀ ਮਿਤੀ 08 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਸਰਕਾਰੀ ਆਈ.ਟੀ.ਆਈ. ਹੁਸਿਆਰਪੁਰ ਵਿਖੇ ਆਪਣੇ ਆਧਾਰ ਕਾਰਡ, ਪੈਨ ਕਾਰਡ, ਦਸਵੀ, ਬਾਰ੍ਹਵੀਂ, ਆਈ.ਟੀ.ਆਈ. ਪਾਸ ਅਤੇ ਰਿਜਿਊਮ ਆਦਿ ਦੀਆਂ ਕਾਪੀਆਂ ਨਾਲ ਲੈ ਕੇ ਇਸ ਪਲੇਸਮੈਂਟ ਕੈਂਪ ਵਿਚ ਹਿੱਸਾ ਲੈ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ