ਪੰਜਾਬ ਸਰਕਾਰ ਵੱਲੋਂ ਜਿਹਦਾ ਖੇਤ, ਓਹਦੀ ਰੇਤ ਮੁਹਿੰਮ ਤਹਿਤ ਫਾਜ਼ਿਲਕਾ ਦੇ 10 ਪਿੰਡਾਂ ਨੂੰ ਕੀਤਾ ਨੋਟੀਫਾਈ
ਫਾਜ਼ਿਲਕਾ 7 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ, ਮਾਈਨਿੰਗ ਅਤੇ ਜਿਓਲਾਜੀ ਵਿਭਾਗ ਵੱਲੋਂ ਜਾਰੀ ਨੋਟਿਫਿਕੇਸ਼ਨ ਰਾਹੀਂ ਹੜ੍ਹਾਂ ਦੌਰਾਨ ਦਰਿਆਵਾਂ ਨਾਲ ਲੱਗਦੇ ਪਿੰਡਾਂ ਵਿੱਚ ਵਾਹੀਯੋਗ ਜਮੀਨਾਂ ਵਿੱਚ ਆਈ ਮਿੱਟੀ/ਰੇਤ/ਦਰਿਆਈ ਪਦਾਰਥ ਨੂੰ ਲ
ਪੰਜਾਬ ਸਰਕਾਰ ਵੱਲੋਂ ਜਿਹਦਾ ਖੇਤ, ਓਹਦੀ ਰੇਤ ਮੁਹਿੰਮ ਤਹਿਤ ਫਾਜ਼ਿਲਕਾ ਦੇ 10 ਪਿੰਡਾਂ ਨੂੰ ਕੀਤਾ ਨੋਟੀਫਾਈ


ਫਾਜ਼ਿਲਕਾ 7 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ, ਮਾਈਨਿੰਗ ਅਤੇ ਜਿਓਲਾਜੀ ਵਿਭਾਗ ਵੱਲੋਂ ਜਾਰੀ ਨੋਟਿਫਿਕੇਸ਼ਨ ਰਾਹੀਂ ਹੜ੍ਹਾਂ ਦੌਰਾਨ ਦਰਿਆਵਾਂ ਨਾਲ ਲੱਗਦੇ ਪਿੰਡਾਂ ਵਿੱਚ ਵਾਹੀਯੋਗ ਜਮੀਨਾਂ ਵਿੱਚ ਆਈ ਮਿੱਟੀ/ਰੇਤ/ਦਰਿਆਈ ਪਦਾਰਥ ਨੂੰ ਲਿਫਟ/ਡੀ-ਮਿਲਟ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਿਹਦਾ ਖੇਤ, ਓਹਦੀ ਰੇਤ ਮੁਹਿੰਮ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਤਲੁਜ਼ ਕਰੀਕ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਾਹੀਯੋਗ ਜ਼ਮੀਨ ਵਿੱਚ ਮਿੱਟੀ/ਰੇਤ/ਦਰਿਆਈ ਪਦਾਰਥ ਨੂੰ ਲਿਫਟ/ਡੀ-ਸਿਲਟ ਕਰਨ ਲਈ ਬਲਾਕ ਫਾਜ਼ਿਲਕਾ ਦੇ ਪਿੰਡ ਹਸਤਾਂ ਕਲਾਂ, ਪਿੰਡ ਮਹਾਤਮ ਨਗਰ, ਪਿੰਡ ਤੇਜਾ ਰਹੇਲਾ, ਪਿੰਡ ਚੱਕ ਰੁਹੇਲਾ, ਪਿੰਡ ਮੁਹਾਰ ਜਮਸ਼ੇਰ, ਪਿੰਡ ਘੁਰਕਾ, ਪਿੰਡ ਦੋਨਾ ਸਿਕੰਦਰੀ, ਪਿੰਡ ਵੱਲੇ ਸ਼ਾਹ ਹਿਠਾੜ, ਪਿੰਡ ਵੱਲੇ ਸ਼ਾਹ ਉਤਾੜ, ਪਿੰਡ ਮੁਹਾਰ ਖੀਵਾ ਨੂੰ ਨੋਟੀਫਾਈ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਨਾਂ ਪਿੰਡਾਂ ਵਿੱਚ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ 31 ਦਸੰਬਰ 2025 ਤੱਕ ਹੜ੍ਹਾਂ ਕਾਰਨ ਉਨ੍ਹਾਂ ਦੀਆਂ ਵਾਹੀਯੋਗ ਜ਼ਮੀਨਾਂ ਵਿੱਚ ਆਈ ਮਿੱਟੀ/ਰੇਤ/ਦਰਿਆਈ ਪਦਾਰਥ ਨੂੰ ਲਿਫਟ/ਡੀ-ਸਿਲਟ ਕਰਨ ਲਈ ਕਿਸੇ ਵੀ ਪਰਮਿਟ/ਐਨ.ਓ.ਸੀ ਦੀ ਲੋੜ ਤੋਂ ਬਿਨਾਂ ਆਪਣੇ ਪੱਧਰ 'ਤੇ ਹਟਾਉਣ ਅਤੇ ਚੁੱਕਣ ਦੀ ਆਗਿਆ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਅਨੁਸਾਰ ਦਿੱਤੀ ਜਾਂਦੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande