ਸੀ.ਟੀ. ਗਰੁੱਪ ਵੱਲੋਂ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਦਾ ਸਫਲ ਆਯੋਜਨ
ਜਲੰਧਰ , 10 ਨਵੰਬਰ (ਹਿੰ.ਸ.)| ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ 2025 ਦਾ ਸਫਲ ਆਯੋਜਨ ਕੀਤਾ ਗਿਆ। ਇਸ ਰੋਮਾਂਚਕ ਟੂਰਨਾਮੈਂਟ ਨੇ ਨੌਂ ਕਾਲਜ ਟੀਮਾਂ ਨੂੰ ਇਕ ਮੰਚ ‘ਤੇ ਇਕੱਠਾ ਕਰਦਿਆਂ ਖੇਡ ਭਾਵਨਾ, ਟੀਮ ਵਰਕ
ਸੀ.ਟੀ. ਗਰੁੱਪ ਵੱਲੋਂ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਦਾ ਸਫਲ ਆਯੋਜਨ


ਜਲੰਧਰ , 10 ਨਵੰਬਰ (ਹਿੰ.ਸ.)|

ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ 2025 ਦਾ ਸਫਲ ਆਯੋਜਨ ਕੀਤਾ ਗਿਆ। ਇਸ ਰੋਮਾਂਚਕ ਟੂਰਨਾਮੈਂਟ ਨੇ ਨੌਂ ਕਾਲਜ ਟੀਮਾਂ ਨੂੰ ਇਕ ਮੰਚ ‘ਤੇ ਇਕੱਠਾ ਕਰਦਿਆਂ ਖੇਡ ਭਾਵਨਾ, ਟੀਮ ਵਰਕ ਅਤੇ ਯੁਵਾ ਜੋਸ਼ ਦਾ ਖੂਬਸੂਰਤ ਮਿਲਾਪ ਪੇਸ਼ ਕੀਤਾ।ਇਸ ਟੂਰਨਾਮੈਂਟ ਵਿੱਚ ਕਈ ਮੁਕਾਬਲੇ ਹੋਏ — ਸੈਮੀਫਾਈਨਲ, ਤੀਜੇ ਸਥਾਨ ਲਈ ਖੇਡ ਅਤੇ ਧੜਕਨ ਵਧਾਉਣ ਵਾਲਾ ਫਾਈਨਲ ਮੁਕਾਬਲਾ। ਉਦਘਾਟਨ ਤੇ ਸਮਾਪਨ ਸਮਾਰੋਹ ਦੀ ਸ਼ੋਭਾ ਵਾਈਸ ਚੇਅਰਮੈਨ ਸੀ.ਟੀ. ਗਰੁੱਪ ਸ਼੍ਰੀ ਹਰਪ੍ਰੀਤ ਸਿੰਘ ਚੰਨੀ, ਡਾਇਰੈਕਟਰ ਕੈਂਪਸ ਡਾ. ਸ਼ਿਵ ਕੁਮਾਰ, ਡਾਇਰੈਕਟਰ (ਅਕੈਡਮਿਕ ਓਪਰੇਸ਼ਨਜ਼) ਡਾ. ਸੰਗਰਾਮ ਸਿੰਘ, ਡੀਨ (ਡੀਪਾਰਟਮੈਂਟ ਆਫ ਸਟੂਡੈਂਟ ਵੇਲਫੇਅਰ) ਡਾ. ਅਰਜਨ ਸਿੰਘ, ਅਤੇ ਪ੍ਰਿੰਸੀਪਲ ਸੀ.ਟੀ. ਪਾਲੀਟੈਕਨਿਕ ਸ਼ਾਹਪੁਰ ਸ਼੍ਰੀ ਮਨਿਸ਼ ਢੀਂਗਰਾ ਦੀ ਮੌਜੂਦਗੀ ਨੇ ਵਧਾਈ। ਉਨ੍ਹਾਂ ਦੀ ਪ੍ਰੇਰਕ ਹਾਜ਼ਰੀ ਨੇ ਖਿਡਾਰੀਆਂ ਨੂੰ “ਜਿੱਤ ਤੋਂ ਵੱਧ ਜ਼ਜ਼ਬੇ ਨਾਲ ਖੇਡਣ” ਲਈ ਉਤਸ਼ਾਹਿਤ ਕੀਤਾ।ਮੁਕਾਬਲਿਆਂ ਵਿੱਚ ਮੇਹਰ ਚੰਦ ਜਲੰਧਰ ਨੇ ਜੀ.ਪੀ.ਸੀ. ਫਿਰੋਜ਼ਪੁਰ ਨੂੰ ਹਰਾਇਆ, ਸੀ.ਸੀ.ਈ.ਟੀ. ਚੰਡੀਗੜ੍ਹ ਨੇ ਸਾਈ ਪੋਲੀ ਬਾਧਾਣੀ ਨੂੰ ਮਾਤ ਦਿੱਤੀ, ਸੀ.ਟੀ. ਪਾਲੀਟੈਕਨਿਕ ਸ਼ਾਹਪੁਰ ਨੇ ਜੀ.ਪੀ.ਸੀ. ਬਟਾਲਾ ਨੂੰ ਹਰਾਇਆ, ਜਦਕਿ ਜੀ.ਪੀ.ਸੀ. ਲੁਧਿਆਣਾ ਨੇ ਜੀ.ਪੀ.ਸੀ. ਜਲੰਧਰ ‘ਤੇ ਜਿੱਤ ਦਰਜ ਕੀਤੀ।

ਮੇਹਰ ਚੰਦ ਜਲੰਧਰ ਨੇ ਸੀ.ਆਈ.ਐੱਚ.ਟੀ. ਜਲੰਧਰ ਨੂੰ ਵੀ ਪਛਾੜਦਿਆਂ ਸੈਮੀਫਾਈਨਲਾਂ ਲਈ ਮੈਦਾਨ ਤਿਆਰ ਕੀਤਾ।

ਸੈਮੀਫਾਈਨਲਾਂ ‘ਚ ਮੇਹਰ ਚੰਦ ਜਲੰਧਰ ਨੇ ਸੀ.ਟੀ. ਪਾਲੀਟੈਕਨਿਕ ਸ਼ਾਹਪੁਰ ਨੂੰ ਹਰਾਇਆ, ਜਦਕਿ ਸੀ.ਸੀ.ਈ.ਟੀ. ਚੰਡੀਗੜ੍ਹ ਨੇ ਜੀ.ਪੀ.ਸੀ. ਲੁਧਿਆਣਾ ‘ਤੇ ਜਿੱਤ ਹਾਸਲ ਕੀਤੀ। ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ‘ਚ ਜੀ.ਪੀ.ਸੀ. ਲੁਧਿਆਣਾ ਨੇ ਸੀ.ਟੀ. ਪਾਲੀਟੈਕਨਿਕ ਸ਼ਾਹਪੁਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਫਾਈਨਲ ਵਿੱਚ ਸੀ.ਸੀ.ਈ.ਟੀ. ਚੰਡੀਗੜ੍ਹ ਅਤੇ ਮੇਹਰ ਚੰਦ ਜਲੰਧਰ ਵਿਚਾਲੇ ਦਮਦਾਰ ਟੱਕਰ ਹੋਈ ਜਿਸ ਵਿੱਚ ਸੀ.ਸੀ.ਈ.ਟੀ. ਚੰਡੀਗੜ੍ਹ ਨੇ ਸਿਰਫ 2 ਰਨਾਂ ਨਾਲ ਜਿੱਤ ਦਰਜ ਕਰਦੇ ਹੋਏ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ। ਟੂਰਨਾਮੈਂਟ ਦੇ ਸਮਾਪਨ ‘ਤੇ ਸੀ.ਸੀ.ਈ.ਟੀ. ਚੰਡੀਗੜ੍ਹ ਨੂੰ ਚੈਂਪੀਅਨ, ਮੇਹਰ ਚੰਦ ਜਲੰਧਰ ਨੂੰ ਰਨਰ-ਅੱਪ, ਅਤੇ ਜੀ.ਪੀ.ਸੀ. ਲੁਧਿਆਣਾ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ।ਇਸ ਮੌਕੇ ‘ਤੇ ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਚੰਨੀ ਨੇ ਕਿਹਾ – “ਖੇਡਾਂ ਵਿਦਿਆਰਥੀਆਂ ਦਾ ਚਰਿੱਤਰ ਨਿਖਾਰਦੀਆਂ ਹਨ ਤੇ ਨਾਲ ਹੀ ਨਾਲ, ਅਨੁਸ਼ਾਸਨ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਸੀ.ਟੀ. ਗਰੁੱਪ ਹਮੇਸ਼ਾ ਇਹ ਯਤਨ ਕਰਦਾ ਹੈ ਕਿ ਨੌਜਵਾਨਾਂ ਨੂੰ ਅਜਿਹਾ ਸਟੇਜ ਮਿਲੇ, ਜਿੱਥੇ ਉਹ ਆਪਣੀ ਸਮਰੱਥਾ ਨੂੰ ਵਧਾ ਸਕਣ, ਸਿੱਖ ਸਕਣ ਤੇ ਸੱਚੀ ਖੇਡ ਭਾਵਨਾ ਨਾਲ ਅੱਗੇ ਵੱਧ ਸਕਣ।”ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਇਹ ਯਕੀਨ ਦਿੱਤਾ ਕਿ ਉਹ ਵਿਦਿਆਰਥੀਆਂ ਦੇ ਸਰਵਾਂਗੀ ਵਿਕਾਸ — ਚਾਹੇ ਅਕੈਡਮਿਕਸ ਹੋਵੇ, ਖੇਡਾਂ ਜਾਂ ਸਹਿ-ਪਾਠਕ੍ਰਮ ਗਤੀਵਿਧੀਆਂ — ਸਭ ਨੂੰ ਮਜ਼ਬੂਤ ਬਣਾਉਣ ਲਈ ਹਮੇਸ਼ਾਂ ਵਚਨਬੱਧ ਰਹੇਗਾ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande