ਫਾਜ਼ਿਲਕਾ ਦੇ ਕਿਸਾਨਾਂ ਨੇ ਬੈਲਰਾਂ ਨਾਲ ਇਲਾਕੇ ਦੇ ਕਈ ਪਿੰਡਾਂ ਦੀ ਪਰਾਲੀ ਸੰਭਾਲੀ
ਫ਼ਾਜ਼ਿਲਕਾ 10 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਹਿਲਕਦਮੀਆਂ ਤੇ ਜਾਗਰੂਕਤਾ ਦਾ ਅਸਰ ਕਿਸਾਨਾਂ ਵਿਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਸਾਨ ਵੀਰ ਪਰਾਲੀ ਨੁੰ ਅੱਗ ਨਾ ਲਗਾ ਕੇ ਇਸਦਾ ਸੰਦਾਂ ਦੀ ਵਰਤੋਂ ਕਰਕੇ ਸੁਯੋਗ ਨਿਪਟਾਰਾ ਕਰ ਰਹੇ ਹਨ ਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾ ਰਹੇ ਹਨ। ਪਰ
ਫਾਜ਼ਿਲਕਾ ਦੇ ਕਿਸਾਨਾਂ ਵਲੋਂ ਬੈਲਰਾਂ ਨਾਲ ਇਲਾਕੇ ਦੇ ਕਈ ਪਿੰਡਾਂ ਦੀ ਸਾਂਭੀ ਪਰਾਲੀ ਦਾ ਦ੍ਰਿਸ਼।


ਫ਼ਾਜ਼ਿਲਕਾ 10 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਹਿਲਕਦਮੀਆਂ ਤੇ ਜਾਗਰੂਕਤਾ ਦਾ ਅਸਰ ਕਿਸਾਨਾਂ ਵਿਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਸਾਨ ਵੀਰ ਪਰਾਲੀ ਨੁੰ ਅੱਗ ਨਾ ਲਗਾ ਕੇ ਇਸਦਾ ਸੰਦਾਂ ਦੀ ਵਰਤੋਂ ਕਰਕੇ ਸੁਯੋਗ ਨਿਪਟਾਰਾ ਕਰ ਰਹੇ ਹਨ ਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾ ਰਹੇ ਹਨ।

ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਵਾਤਾਵਰਨ ਦੇ ਬਚਾਅ ਦੇ ਲਈ ਫਾਜ਼ਿਲਕਾ ਦੇ ਪਿੰਡ ਰੋੜਾਵਾਲੀ ਦੇ ਕਿਸਾਨ ਸੁਨੀਲ ਕੁਮਾਰ ਕੁੱਕੜ, ਪਿੰਡ ਚਿਮਨੇਵਾਲਾ ਦੇ ਕਿਸਾਨ ਗੁਰਵਿੰਦਰ ਸਿੰਘ ਅਤੇ ਫਾਜ਼ਿਲਕਾ ਤੋਂ ਬਲਜੀਤ ਸਿੰਘ ਵੱਲੋਂ ਇੱਕ ਸ਼ਲਾਘਾਯੋਗ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ। ਉਕਤ ਕਿਸਾਨ ਵੀਰਾਂ ਵੱਲੋਂ ਬੈਲਰ ਚਲਾ ਨਾ ਸਿਰਫ ਆਪਣੇ ਖੇਤਾਂ ਜਾਂ ਆਪਣੇ ਪਿੰਡਾਂ ਸਗੋਂ ਆਸ ਪਾਸ ਦੇ ਪਿੰਡਾਂ ਦੀ ਪਰਾਲੀ ਦਾ ਵੀ ਪ੍ਰਬੰਧਨ ਕੀਤਾ ਜਾ ਰਿਹਾ ਹੈ।

ਇਹਨਾਂ ਅਗਾਂਹਵਧੂ ਸੋਚ ਦੇ ਨੌਜਵਾਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦੀਆਂ ਗੱਠਾਂ ਤਿਆਰ ਕਰਕੇ ਸਟੋਰ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕਿਸਾਨਾਂ ਵੱਲੋਂ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਬੈਲਰ ਮਸ਼ੀਨਰੀ ਨਾਲ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕੀਤੀ ਗਈ ਹੈ।

ਸੁਨੀਲ ਕੁਮਾਰ ਕੁੱਕੜ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸਾਨਾਂ ਤੋਂ ਵਾਜਿਬ ਲਾਗਤ ਮੁੱਲ ਲੈ ਕੇ ਉਹਨਾਂ ਵੱਲੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਆਪਣੇ ਟਰੈਕਟਰ ਟਰਾਲੀਆਂ ਨਾਲ ਚੁੱਕ ਕੇ ਉਸ ਨੂੰ ਆਪਣੇ ਪੱਧਰ ਉੱਪਰ ਸਟੋਰ ਕਰਕੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਕਾਰਖਾਨਿਆਂ ਨੂੰ ਇਹ ਪਰਾਲੀ ਦੀਆਂ ਗੱਠਾਂ ਭੇਜੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਚਿਮਨੇਵਾਲਾ, ਜੋੜਕੀ, ਬਾਘੇ ਵਾਲਾ, ਚੱਕ ਪੱਖੀ, ਹੋਂਦਾ , ਰੋੜਾਵਾਲੀ, ਸਹੀ ਵਾਲਾ, ਮੀਨੇ ਵਾਲਾ, ਨਕੇਰੀਆਂ, ਖੜੰਜ, ਰੋਹੀ ਵਾਲਾ, ਜੰਡ ਵਾਲਾ ਭੀਮੇ ਸ਼ਾਹ ਅਤੇ ਸ਼ਾਹਪੁਰਾ ਆਦੀ ਹੋਰ ਕਈ ਪਿੰਡਾਂ ਤੋਂ ਕਿਸਾਨਾਂ ਦੇ ਖੇਤਾਂ ਤੋਂ ਪਰਾਲੀ ਚੁੱਕੀ ਜਾਂਦੀ ਹੈ। ਹੋਰਨਾ ਕਿਸਾਨਾਂ ਲਈ ਮਿਸਾਲ ਬਣੇ ਇਨਾ ਅਗਾਂਹਵਧੂ ਕਿਸਾਨਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande