
ਤਰਨਤਾਰਨ, 12 ਨਵੰਬਰ (ਹਿੰ. ਸ.)। ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸਤਵੰਤ ਕੌਰ ਨੇ ਐਥਲੈਟਿਕਸ ਖਿਡਾਰੀ ਤੇਜਪ੍ਰਤਾਪ ਸਿੰਘ ਵੱਲੋਂ ਈਵੈਂਟ 400 ਮੀਟਰ ਹਰਡਲਜ ਸੀਨੀਅਰ ਸਟੇਟ ਗੋਲਡ ਮੈਡਲ ਗਰੇਡ ਪਿਕਸ-3 ਵਿੱਚ ਤੀਸਰਾ ਸਥਾਨ ਹਾਸਲ ਕਰਨ `ਤੇ ਮੁਬਾਰਕਬਾਦ ਦਿੱਤੀ ਹੈ। ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ (ਸਿੰਥੈਟਿਕਸ ਟਰੈਕ) ਤਰਨ ਤਾਰਨ ਦੇ ਐਥਲੈਟਿਕਸ ਖਿਡਾਰੀ ਤੇਜਪ੍ਰਤਾਪ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਈਵੈਂਟ 400 ਮੀਟਰ ਹਰਡਲਜ ਸੀਨੀਅਰ ਸਟੇਟ ਗੋਲਡ ਮੈਡਲ ਗਰੇਡ ਪਿਕਸ-3 ਜਿਲ੍ਹਾ ਲੁਧਿਆਣਾ ਵਿਖੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਸਨੇ ਸੀਨੀਅਰ ਨੈਸ਼ਨਲ ਵਿੱਚ ਭਾਗ ਲਿਆ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਖਿਡਾਰੀ ਦਾ ਪਰਸਨਲ ਬੈਸਟ 400 ਮੀਟਰ ਹਰਡਲਜ ਦਾ 51.67 ਸੈਕਿੰਡ ਦਾ ਸਮਾਂ ਰਿਹਾ ਹੈ। ਖਿਡਾਰੀ ਤੇਜਪ੍ਰਤਾਪ ਸਿੰਘ ਦੀ (ਨੈਸ਼ਨਲ ਕੈਂਪ ਆਡ ਐਕਸੀਲੈਂਸੀ) ਇੰਡੀਆ ਕੈਂਪ ਵਿੱਚ ਸਿਲੈਕਸ਼ਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਖਿਡਾਰੀ ਨੇ ਜ਼ਿਲ੍ਹਾ ਤਰਨ ਤਾਰਨ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਸਤਵੰਤ ਕੌਰ ਜਿਲ੍ਹਾ ਖੇਡ ਅਫਸਰ ਨੇ ਖਿਡਾਰੀ ਅਤੇ ਖਿਡਾਰੀ ਦੇ ਕੋਚ ਕੁਲਵਿੰਦਰ ਸਿੰਘ ਐਥਲੈਟਿਕਸ ਕੋਚ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ `ਤੇ ਜ਼ਿਲ੍ਹਾ ਖੇਡ ਅਫ਼ਸਰ ਅਤੇ ਸਮੂਹ ਸਟਾਫ ਵੱਲੋਂ ਖਿਡਾਰੀ ਨੂੰ ਸ਼ੁਭ ਇਛਾਵਾਂ ਦੇ ਕੇ ਕੈਂਪ ਲਈ ਰਵਾਨਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ