ਵਿਧਾਇਕ ਕਾਕਾ ਬਰਾੜ ਨੇ ਵੱਖ-ਵੱਖ ਪਿੰਡਾਂ ’ਚ ਘਰਾਂ ਦੇ ਨੁਕਸਾਨ ਸਬੰਧੀ ਮੁਆਵਜੇ ਅਧੀਨ 270 ਲਾਭਪਾਤਰੀਆਂ ਨੂੰ ਜਾਰੀ ਕੀਤੇ ਸੈਕਸ਼ਨ ਲੈਟਰ
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ (ਹਿੰ. ਸ.)। ਪਿਛਲੀ ਦਿਨੀਂ ਭਾਰੀ ਬਾਰਿਸ਼ ਨਾਲ ਹੋਏ ਘਰਾਂ ਦੇ ਨੁਕਸਾਨ ਦੇ ਮੁਆਵਜੇ ਸਬੰਧੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ ਥਾਂਦੇਵਾਲਾ ਪਿੰਡ ਵਿਖੇ ਸੈਕਸ਼ਨ ਲੈਟਰ ਜਾਰੀ ਕੀਤੇ। ਉਨ੍ਹਾਂ ਵੱਲੋਂ ਹਲਕੇ ਦੇ ਪਿੰਡ ਅਟਾਰੀ,
ਵਿਧਾਇਕ ਕਾਕਾ ਬਰਾੜ ਵੱਖ-ਵੱਖ ਪਿੰਡਾਂ ’ਚ ਘਰਾਂ ਦੇ ਨੁਕਸਾਨ ਸਬੰਧੀ ਮੁਆਵਜੇ ਅਧੀਨ 270 ਲਾਭਪਾਤਰੀਆਂ ਨੂੰ ਸੈਕਸ਼ਨ ਲੈਟਰ ਜਾਰੀ ਕਰਨ ਮੌਕੇ।


ਸ੍ਰੀ ਮੁਕਤਸਰ ਸਾਹਿਬ, 12 ਨਵੰਬਰ (ਹਿੰ. ਸ.)। ਪਿਛਲੀ ਦਿਨੀਂ ਭਾਰੀ ਬਾਰਿਸ਼ ਨਾਲ ਹੋਏ ਘਰਾਂ ਦੇ ਨੁਕਸਾਨ ਦੇ ਮੁਆਵਜੇ ਸਬੰਧੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ ਥਾਂਦੇਵਾਲਾ ਪਿੰਡ ਵਿਖੇ ਸੈਕਸ਼ਨ ਲੈਟਰ ਜਾਰੀ ਕੀਤੇ। ਉਨ੍ਹਾਂ ਵੱਲੋਂ ਹਲਕੇ ਦੇ ਪਿੰਡ ਅਟਾਰੀ, ਡੋਹਕ, ਝਬੇਲਵਾਲੀ, ਖੋਖਰ, ਕੋਟਲੀ ਸੰਘਰ, ਲੁਬਾਣਿਆਂਵਾਲੀ, ਮਰਾੜ ਕਲਾਂ, ਮਾਨ ਸਿੰਘ ਵਾਲਾ, ਮੁਕੰਦ ਸਿੰਘ ਵਾਲਾ, ਥਾਂਦੇਵਾਲਾ, ਉਦੇਕਰਨ ਅਤੇ ਵੰਗਲ ਪਿੰਡਾਂ ਦੇ 270 ਲਾਭਪਾਤਰੀਆਂ ਨੂੰ ਹੋਏ ਉਨ੍ਹਾਂ ਦੇ ਘਰਾਂ ਦੇ ਨੁਕਸਾਨ ਦੇ ਮੁਆਵਜੇ ਸਬੰਧੀ ਸੈਕਸ਼ਨ ਲੈਟਰ ਜਾਰੀ ਕੀਤੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਦਾ ਜਾਂ ਮਕਾਨਾਂ ਦਾ ਜੋ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਾਜਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ੍ਹਾਂ ਕਾਰਨ ਜਾਂ ਭਾਰੀ ਬਾਰਿਸ਼ਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਜੋ ਵਾਅਦਾ ਕੀਤਾ ਗਿਆ ਸੀ, ਉਸ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤਹਿਸਾਲਦਾਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਚਰਨਜੀਤ ਕੌਰ, ਕਾਨੂੰਗੋ ਸੁਖਦੇਵ ਮੁਹੰਮਦ, ਸਰਪੰਚ ਥਾਂਦੇਵਾਲਾ ਬਲਵਿੰਦਰ ਸਿੰਘ ਬਿੰਦਾ, ਪਿੰਡ ਥਾਂਦੇਵਾਲਾ ਢਾਣੀ ਦੇ ਸਰਪੰਚ ਸੁਖਵਿੰਦਰ ਸਿੰਘ ਸੋਨਾ, ਸਰਪੰਚ ਮੁਕੰਦ ਸਿੰਘ ਵਾਲਾ ਗੁਰਭੇਜ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਰਾਜਿੰਦਰ ਸਿੰਘ, ਹਰਦੀਪ ਸਿੰਘ ਚੇਅਰਮੈਨ ਸੱਕਾਂਵਾਲੀ, ਗੁਰਸੇਵਕ ਸਿੰਘ ਬਰਾੜ ਕੋਟਲੀ, ਬਲਾਕ ਪ੍ਰਧਾਨ ਅਮਨਦੀਪ ਖੋਖਰ, ਐਸ.ਸੀ. ਵਿੰਗ ਹਲਕਾ ਪ੍ਰਧਾਨ ਮਾਸਟਰ ਮੁਰਾਰੀ ਲਾਲ, ਤਰਲੋਚਨ ਸਿੰਘ ਡੋਹਕ, ਸਰਪੰਚ ਪਿੰਡ ਉਦੇਕਰਨ ਸੁਖਚਰਨ ਸਿੰਘ ਨਿੱਕਾ, ਗੋਸ਼ਾ ਬਰਾੜ, ਜਸਪਾਲ ਸਿੰਘ ਬਰੀਵਾਲਾ ਤੋਂ ਇਲਾਵਾ ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦੇ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande