ਪੁਸਤਕ ਦਾਨ ਮਹਾਂ ਦਾਨ ਮੁਹਿੰਮ ਨੂੰ ਮਿਲ ਰਿਹਾ ਹੈ ਸਾਕਾਰਤਮਕ ਹੁੰਗਾਰਾ: ਡਾ. ਜਗਦੀਪ ਸੰਧੂ
ਤਰਨਤਾਰਨ, 13 ਨਵੰਬਰ (ਹਿੰ. ਸ.)। ਪੁਸਤਕਾਂ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਇਹ ਪੁਸਤਕਾਂ ਹੀ ਹਨ ਜਿਨਾਂ ਰਾਹੀਂ ਸਾਡੇ ਤੱਕ ਗਿਆਨ ਪਹੁੰਚਿਆ ਅਤੇ ਮਨੁੱਖ ਇੱਕ ਸਮਾਜਿਕ ਤੇ ਸੱਭਿਆਚਾਰਕ ਪ੍ਰਾਣੀ ਬਣਿਆ। ਮਨੁੱਖ ਦੀ ਸ਼ਖਸ਼ੀਅਤ ਨੂੰ ਨਿਖਾਰਨ ਵਿੱਚ ਪੁਸਤਕਾਂ ਦੀ ਭੂਮਿਕਾ ਵੱ
ਪੁਸਤਕ ਦਾਨ ਮਹਾਂ ਦਾਨ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਗਦੀਪ ਸੰਧੂ।


ਤਰਨਤਾਰਨ, 13 ਨਵੰਬਰ (ਹਿੰ. ਸ.)। ਪੁਸਤਕਾਂ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਇਹ ਪੁਸਤਕਾਂ ਹੀ ਹਨ ਜਿਨਾਂ ਰਾਹੀਂ ਸਾਡੇ ਤੱਕ ਗਿਆਨ ਪਹੁੰਚਿਆ ਅਤੇ ਮਨੁੱਖ ਇੱਕ ਸਮਾਜਿਕ ਤੇ ਸੱਭਿਆਚਾਰਕ ਪ੍ਰਾਣੀ ਬਣਿਆ। ਮਨੁੱਖ ਦੀ ਸ਼ਖਸ਼ੀਅਤ ਨੂੰ ਨਿਖਾਰਨ ਵਿੱਚ ਪੁਸਤਕਾਂ ਦੀ ਭੂਮਿਕਾ ਵੱਡੀ ਹੁੰਦੀ ਹੈ। ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਪੁਸਤਕਾਂ ਖਰੀਦਦੇ ਕੇ ਪੜ੍ਹਦੇ ਹਾਂ ਪ੍ਰੰਤੂ ਉਸ ਤੋਂ ਬਾਅਦ ਉਹ ਸਾਡੇ ਘਰਾਂ ਦੀਆਂ ਅਲਮਾਰੀਆਂ ਵਿੱਚ ਸਾਰੀ ਉਮਰ ਪਈਆਂ ਰਹਿੰਦੀਆਂ ਹਨ ਜਿਨਾਂ ਦਾ ਦੁਬਾਰਾ ਉਪਯੋਗ ਨਹੀਂ ਹੁੰਦਾ। ਦੂਜੇ ਪਾਸੇ ਬਹੁਤ ਸਾਰੀਆਂ ਪਿੰਡਾਂ ਵਿੱਚ ਅਜਿਹੀਆਂ ਲਾਇਬ੍ਰੇਰੀਆਂ ਹਨ ਜਿਨਾਂ ਕੋਲ ਸਰੋਤ ਘੱਟ ਹੋਣ ਕਰਕੇ ਉਹ ਪੁਸਤਕਾਂ ਖਰੀਦਣ ਤੋਂ ਅਸਮਰੱਥ ਹਨ। ਅਜਿਹੀ ਸਥਿਤੀ ਵਿੱਚ ਘਰਾਂ ਵਿੱਚ ਪਈਆਂ ਹੋਈਆਂ ਪੁਸਤਕਾਂ ਇਹਨਾਂ ਪੇਂਡੂ ਲਾਇਬਰੇਰੀਆਂ ਵਿੱਚ ਪਹੁੰਚਣੀਆਂ ਚਾਹੀਦੀਆਂ ਹਨ। ਇਸੇ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਅਤੇ ਤਰਨ ਤਰਨ ਡਾ. ਜਗਦੀਪ ਸਿੰਘ ਸੰਧੂ ਨੇ ਪੁਸਤਕ ਦਾਨ ਮਹਾਂ ਦਾਨ ਮੁਹਿੰਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਹੈ।

ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ `ਤੇ ਕੀਤੀ ਗਈ ਸੀ ਕਿਉਂਕਿ ਗੁਰੂ ਸਾਹਿਬ ਨੇ ਨੇ ਸਾਨੂੰ ਸ਼ਬਦ ਨਾਲ ਜੋੜਿਆ ਸੀ ਅਤੇ ਇਹ ਮੁਹਿੰਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਤੁਸੀਂ ਪੁਸਤਕਾਂ ਦਾਨ ਦੇ ਰੂਪ ਵਿੱਚ ਦੇ ਸਕਦੇ ਹੋ ਅਤੇ ਇਹ ਪੁਸਤਕਾਂ ਲੋੜਵੰਦ ਪੇਂਡੂ ਲਾਇਬ੍ਰੇਰੀਆਂ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਪਹੁੰਚਾਈਆਂ ਜਾਣਗੀਆਂ। ਇਹਨਾਂ ਪੁਸਤਕਾਂ ਦੀ ਪ੍ਰਾਪਤੀ ਅਤੇ ਵੰਡ ਸਬੰਧੀ ਵੀ ਬਕਾਇਦਾ ਰਿਕਾਰਡ ਰੱਖਿਆ ਜਾਵੇਗਾ। ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲਿਆਂ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਾਲੇ ਪੁਸਤਕਾਂ ਦਾਨ ਦੇਣ ਲਈ ਚੇਤਨ ਕੁਮਾਰ (ਕਲਰਕ) ਦੇ ਮੋਬਾਈਲ ਨੰਬਰ 90411-10786 `ਤੇ ਸੰਪਰਕ ਕਰ ਸਕਦੇ ਹਨ ਅਤੇ ਇਸੇ ਤਰ੍ਹਾਂ ਹੀ ਤਰਨ ਤਰਨ ਜਿਲ੍ਹੇ ਵਾਲੇ ਪੁਸਤਕਾਂ ਦਾਨ ਕਰਨ ਕਰ ਲਈ ਵਿਨੋਦ ਕੁਮਾਰ ਕਲਰਕ ਦੇ ਨੰਬਰ 62396-33573 `ਤੇ ਸੰਪਰਕ ਕਰ ਸਕਦੇ ਹਨ। ਭਾਸ਼ਾ ਵਿਭਾਗ, ਪੰਜਾਬ ਦੇ ਇਹ ਦੋਵੇਂ ਕਰਮਚਾਰੀ ਅਤੇ ਰਵੀ ਕੁਮਾਰ ਇਸ ਮੁਹਿੰਮ ਵਿੱਚ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।

ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ 20 ਪੁਸਤਕਾਂ ਐਂਗਲੋ ਸਿੱਖ ਵਾਰ ਮੈਮੋਰੀਅਲ ਲਾਈਬਰੇਰੀ ਮੁੱਦਕੀ ਨੂੰ ਦਾਨ ਕਰਕੇ ਕੀਤੀ ਗਈ ਹੈ ਜਿਸ ਦੇ ਸੰਚਾਲਕ ਜਗਤਾਰ ਸਿੰਘ ਸੋਖੀ ਹਨ। ਇਸ ਮੁਹਿੰਮ ਨੂੰ ਹੋਰ ਜਿਆਦਾ ਹੁੰਗਾਰਾ ਉਦੋਂ ਮਿਲਿਆ ਜਦੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਅਰੁਨ ਚੌਧਰੀ ਨੇ ਲਗਭਗ 400 ਪੁਸਤਕਾਂ ਦਾਨ ਵਜੋਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਵੀ ਆਪਣੀ ਪੁਸਤਕ ਦਾਨ ਵਜੋਂ ਦੇਣਾ ਚਾਹੇ ਤਾਂ ਉਪਰੋਕਤ ਨੰਬਰਾਂ `ਤੇ ਸੰਪਰਕ ਕਰਕੇ ਪੁਸਤਕਾਂ ਦੇ ਸਕਦਾ ਹੈ। ਜੇਕਰ ਕੋਈ ਹੋਰ ਜ਼ਿਲ੍ਹੇ ਤੋਂ ਵੀ ਪੁਸਤਕ ਦਾਨ ਦੇ ਰੂਪ ਵਿੱਚ ਦੇਣਾ ਚਾਹੁੰਦਾ ਹੈ ਤਾਂ ਉਸ ਤੋਂ ਵੀ ਪੁਸਤਕਾਂ ਪ੍ਰਾਪਤ ਕੀਤੀਆਂ ਜਾਣਗੀਆਂ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਮੂਹ ਪਾਠਕਾਂ, ਵਿਦਿਆਰਥੀਆਂ, ਅਧਿਕਾਰੀਆਂ ਕਰਮਚਾਰੀਆਂ, ਲੇਖਕਾਂ ਤੇ ਵਿਦਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੁਸਤਕਾਂ ਦਾਨ ਦੇ ਰੂਪ ਵਿੱਚ ਦੇਣ। ਇਹ ਮੁਹਿੰਮ ਲਗਾਤਾਰ ਚਲਦੀ ਰਹੇਗੀ ਅਤੇ ਪ੍ਰਾਪਤ ਹੋਈਆਂ ਪੁਸਤਕਾਂ ਲੋੜਵੰਦ ਪੇਂਡੂ ਲਾਇਬਰੇਰੀਆਂ ਤੱਕ ਪਹੁੰਚਾਈਆਂ ਜਾਂਦੀਆਂ ਰਹਿਣਗੀਆਂ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande