ਡਿਪਟੀ ਕਮਿਸ਼ਨਰ ਨੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਦੀ ਕੀਤੀ ਸ਼ਲਾਘਾ
ਮਾਨਸਾ/ ਬੁਢਲਾਡਾ, 13 ਨਵੰਬਰ (ਹਿੰ. ਸ.)। ਜ਼ਿਲ੍ਹਾ ਮਾਨਸਾ ਦੇ ਪਿੰਡ ਬਹਾਦਰਪੁਰ ਦਾ ਕਿਸਾਨ ਮੇਜਰ ਸਿੰਘ ਧਰਤੀ ਦੇ ਰਾਖੇ ਵਜੋਂ ਉਭਰਿਆ ਹੈ। ਕਿਸਾਨ ਮੇਜਰ ਸਿੰਘ ਨੇ ਕਰੀਬ 20 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਦੇ ਜੈਵਿਕ ਮਾਦੇ ਨਾਲ ਟਿੱਬਿਆਂ ਨੂੰ ਉਪਜਾਊ ਖੇਤਾਂ ਵਿਚ ਬਦਲਿਆ ਹੈ।
ਡਿਪਟੀ ਕਮਿਸ਼ਨਰ 20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨਾਲ ਗੱਲਬਾਤ ਕਰਦੇ ਹੋਏ।


ਮਾਨਸਾ/ ਬੁਢਲਾਡਾ, 13 ਨਵੰਬਰ (ਹਿੰ. ਸ.)। ਜ਼ਿਲ੍ਹਾ ਮਾਨਸਾ ਦੇ ਪਿੰਡ ਬਹਾਦਰਪੁਰ ਦਾ ਕਿਸਾਨ ਮੇਜਰ ਸਿੰਘ ਧਰਤੀ ਦੇ ਰਾਖੇ ਵਜੋਂ ਉਭਰਿਆ ਹੈ। ਕਿਸਾਨ ਮੇਜਰ ਸਿੰਘ ਨੇ ਕਰੀਬ 20 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਦੇ ਜੈਵਿਕ ਮਾਦੇ ਨਾਲ ਟਿੱਬਿਆਂ ਨੂੰ ਉਪਜਾਊ ਖੇਤਾਂ ਵਿਚ ਬਦਲਿਆ ਹੈ।

ਡਿਪਟੀ ਕਮਿਸ਼ਨਰ ਨਵਜੋਤ ਸਿੰਘ ਆਈ ਏ ਐੱਸ ਨੇ ਪਿੰਡ ਬਹਾਦਰਪੁਰ ਪੁੱਜ ਕੇ ਕਿਸਾਨ ਦੇ ਖੇਤ ਦਾ ਦੌਰਾ ਕੀਤਾ। ਇਸ ਮੌਕੇ ਕਿਸਾਨ ਮੇਜਰ ਸਿੰਘ (50 ਸਾਲ) ਪੁੱਤਰ ਬਘੇਲ ਸਿੰਘ ਨੇ ਦੱਸਿਆ ਕਿ ਉਹ 7 ਏਕੜ ਵਿੱਚ ਵਾਹੀ ਕਰਦਾ ਹੈ। ਉਸ ਨੇ ਸਾਲ 1993 ਵਿੱਚ ਟਰੈਕਟਰ ਲਿਆ ਅਤੇ ਟਿੱਬਿਆਂ ਨੂੰ ਵਾਹ ਕੇ ਜ਼ਮੀਨ ਖੇਤੀ ਲਈ ਪੱਧਰ ਕਰਨੀ ਸ਼ੁਰੂ ਕੀਤੀ ਪਰ ਖੇਤ ਬਹਾਲ ਨਾ ਹੋਣ ਕਾਰਣ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗਏ। ਓਥੇ ਖੇਤੀ ਮਾਹਿਰਾਂ ਨੇ ਓਨ੍ਹਾਂ ਨੂੰ ਦੱਸਿਆ ਕਿ ਟਿੱਬਿਆਂ ਦੀ ਮਿੱਟੀ ਵਿੱਚ ਜੈਵਿਕ ਮਾਦਾ ਘੱਟ ਹੁੰਦਾ ਹੈ, ਇਸ ਲਈ ਖੇਤੀ ਪੈਦਾਵਾਰ ਵਧਾਉਣ ਲਈ ਉਹ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਸ਼ੁਰੂ ਕਰ ਦੇਣ। ਓਨ੍ਹਾਂ ਦੱਸਿਆ ਕਿ ਹੁਣ ਕਰੀਬ 20 ਸਾਲ ਹੋ ਗਏ ਓਨ੍ਹਾਂ ਨੇ ਕਦੇ ਪਰਾਲੀ ਨੂੰ ਅੱਗ ਨਹੀਂ ਲਗਾਈ। ਮੇਜਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਤਵੀਆਂ ਮਾਰ ਕੇ ਪਰਾਲੀ ਨੂੰ ਜ਼ਮੀਨ ਵਿਚ ਰਲਾ ਕੇ ਰੌਣੀ ਕਰਕੇ ਕਣਕ ਬੀਜਦੇ ਸਨ। ਹੁਣ ਪਿਛਲੇ ਕਰੀਬ 3 ਸਾਲਾਂ ਤੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਹਨ। ਓਨ੍ਹਾਂ ਦੱਸਿਆ ਕਿ ਓਨ੍ਹਾਂ ਦੀ ਫ਼ਸਲ ਦਾ ਝਾੜ ਵੀ ਆਮ ਨਾਲੋਂ ਵੱਧ ਹੁੰਦਾ ਹੈ।

ਮੇਜਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕਣਕ ਦਾ ਝਾੜ 70 ਮਣ (28 ਕੁਇੰਟਲ) ਦੇ ਕਰੀਬ ਰਿਹਾ ਜਦਕਿ ਔਸਤਨ ਝਾੜ 60 ਮਣ (24 ਕੁਇੰਟਲ) ਦੇ ਕਰੀਬ ਹੁੰਦਾ ਹੈ। ਇਸ ਵਾਰ ਝੋਨੇ ਦਾ ਝਾੜ ਵੀ 65 ਮਣ (26 ਕੁਇੰਟਲ) ਤੋਂ ਵੱਧ ਰਿਹਾ ਜੋ ਕਿ ਬਾਕੀ ਕਿਸਾਨਾਂ ਦੇ ਮੁਕਾਬਲੇ ਬਹੁਤ ਵਧੀਆ ਰਿਹਾ। ਇਸ ਤੋਂ ਇਲਾਵਾ ਓਨ੍ਹਾਂ ਨੇ ਇਕ ਕਿੱਲੇ ਵਿੱਚ ਮੱਕੀ ਵੀ ਬੀਜੀ ਜਿਸ ਝਾੜ 70 ਮਣ ਆਇਆ ਅਤੇ ਓਨ੍ਹਾਂ ਨੇ ਮੱਕੀ ਦਾ ਬੀਜ ਸੋਧ ਕੇ ਬੀਜਿਆ ਅਤੇ ਕੋਈ ਸਪਰੇਅ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਹੁਣ ਉਹ ਫ਼ਸਲੀ ਵਿਭਿੰਨਤਾ ਦਾ ਦਾਇਰਾ ਵਧਾਉਂਦੇ ਹੋਏ ਅਗਲੇ ਸਾਲ ਨਰਮਾ ਮੁੜ ਤੋਂ ਲਾਉਣਾ ਸ਼ੁਰੂ ਕਰਨਗੇ ਅਤੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਕਰਨਗੇ। ਓਨ੍ਹਾਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਫ਼ਸਲੀ ਵਿਭਿੰਨਤਾ ਵੱਲ ਮੁੜਨਾ ਹੀ ਪਵੇਗਾ। ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨੇ ਕਿਸਾਨ ਮੇਜਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਿਸਾਨ ਪੂਰੇ ਸੂਬੇ ਦੇ ਕਿਸਾਨਾਂ ਲਈ ਮਿਸਾਲ ਹਨ, ਜੋ ਕਿ ਸ਼ੁਰੂ ਤੋਂ ਹੀ ਪਰਾਲੀ ਪ੍ਰਬੰਧਨ ਨਾਲ ਜੁੜੇ ਹੋਏ ਹਨ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਗਾਂਹਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਵਲੋਂ ਪਿੰਡ ਕਾਹਨਗੜ੍ਹ ਦੇ ਕਿਸਾਨ ਧੰਨਾ ਸਿੰਘ (60 ਸਾਲ) ਦੇ ਖੇਤ ਦਾ ਵੀ ਦੌਰਾ ਕੀਤਾ ਗਿਆ ਜੋ ਕਿ 37 ਏਕੜ ਵਿੱਚ ਵਾਹੀ ਕਰਦੇ ਹਨ। 30 ਏਕੜ ਵਿੱਚ ਝੋਨਾ ਅਤੇ 7 ਏਕੜ ਵਿੱਚ ਮੱਕੀ ਲਾਉਂਦੇ ਹਨ। ਕਿਸਾਨ ਧੰਨਾ ਸਿੰਘ ਨੇ ਦੱਸਿਆ ਕਿ ਓਨ੍ਹਾਂ ਨੇ ਇਸ ਵਾਰ ਪਰਾਲੀ ਪ੍ਰਬੰਧਨ ਕਰਦੇ ਹੋਏ

30 ਏਕੜ ਪਰਾਲੀ ਦੀਆਂ ਗੱਠਾਂ ਬਣਵਾਈਆਂ ਹਨ। ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਕਿਸਾਨ ਨੂੰ ਹੋਰਨਾਂ ਕਿਸਾਨਾਂ ਲਈ ਮਿਸਾਲ ਦੱਸਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande