ਜਗਰਾਓ: ਨਿੱਜੀ ਸਕੂਲ ਦੀ ਬੱਸ ਨੇ ਔਰਤ ਨੂੰ ਬੁਰੀ ਤਰ੍ਹਾਂ ਕੁਚਲਿਆ, ਹਾਲਤ ਗੰਭੀਰ
ਜਗਰਾਉਂ, 13 ਨਵੰਬਰ (ਹਿੰ. ਸ.)। ਵੀਰਵਾਰ ਨੂੰ ਤਸਕਸਾਰ ਜਗਰਾਉਂ ਦੇ ਰਾਣੀ ਝਾਂਸੀ ਚੌਕ ''ਚ ਇਕ ਨਿੱਜੀ ਸਕੂਲ ਦੀ ਬੱਸ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਗੰਭੀਰ ਰੂਪ ''ਚ ਜ਼ਖਮੀ ਔਰਤ ਕਾਫ਼ੀ ਸਮਾਂ ਸੜਕ ''ਤੇ ਬੈਠੀ ਰਹੀ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗ
.


ਜਗਰਾਉਂ, 13 ਨਵੰਬਰ (ਹਿੰ. ਸ.)। ਵੀਰਵਾਰ ਨੂੰ ਤਸਕਸਾਰ ਜਗਰਾਉਂ ਦੇ ਰਾਣੀ ਝਾਂਸੀ ਚੌਕ 'ਚ ਇਕ ਨਿੱਜੀ ਸਕੂਲ ਦੀ ਬੱਸ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਗੰਭੀਰ ਰੂਪ 'ਚ ਜ਼ਖਮੀ ਔਰਤ ਕਾਫ਼ੀ ਸਮਾਂ ਸੜਕ 'ਤੇ ਬੈਠੀ ਰਹੀ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਆਖਿਰ ਜ਼ਖਮੀ ਔਰਤ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ।

ਇਸ ਦੌਰਾਨ ਬੱਸ ਦੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਡਰਾਈਵਰ ਭੱਜਣ 'ਚ ਨਾਕਾਮ ਰਿਹਾ। ਜ਼ਖਮੀ ਔਰਤ ਦੀ ਪਹਿਚਾਣ ਹਰਬੰਸ ਕੌਰ ਪਤਨੀ ਹਰੀ ਸਿੰਘ ਵਾਸੀ ਕੱਚਾ ਮਲਕ ਰੋਡ ਵਜੋਂ ਹੋਈ ਹੈ। ਫਿਲਹਾਲ ਹਰਬੰਸ ਕੌਰ ਜਗਰਾਉਂ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande