
ਫਾਜ਼ਿਲਕਾ 18 ਨਵੰਬਰ (ਹਿੰ. ਸ.)। ਚੇਅਰਮੈਨ ਪ੍ਰਸਾਰ ਭਾਰਤੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਨਵਨੀਤ ਕੁਮਾਰ ਸਹਿਗਲ ਆਈ. ਏ. ਐੱਸ (ਸੇਵਾਮੁਕਤ) ਵੱਲੋਂ ਫਾਜ਼ਿਲਕਾ ਦੇ ਅਕਾਸ਼ਵਾਣੀ ਦਫਤਰ ਫਾਜ਼ਿਲਕਾ ਦਾ ਦੌਰਾ ਕੀਤਾ ਤੇ ਚੱਲ ਰਹੇ ਸਾਧਨਾਂ ਦੀ ਰੂਪ ਰੇਖਾ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਅਰਵਿੰਦ ਕੁਮਾਰ,ਪੀ ਸੀ ਐਸ, ਅਧਿਕ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਹਾਜ਼ਰ ਸਨ।
ਚੇਅਰਮੈਨ ਨਵਨੀਤ ਕੁਮਾਰ ਸਹਿਗਲ ਨੇ ਇਸ ਦੌਰਾਨ ਅਕਾਸ਼ਵਾਣੀ ਦਫਤਰ ਫਾਜ਼ਿਲਕਾ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਉਨ੍ਹਾਂ ਅਧਿਕਾਰੀਆਂ ਨੂੰ ਅਕਾਸ਼ਵਾਣੀ ਕੇਂਦਰ ਫਾਜ਼ਿਲਕਾ ਵਿਖੇ ਹੋਰ ਬਿਹਤਰੀ ਸਬੰਧੀ ਸੁਝਾਅ ਦਿੱਤੇ।ਇਸ ਮੌਕੇ ਰਣਜੀਤ ਮੀਨਾ ਡੀ.ਡੀ.ਜੀ. ਅਕਾਸ਼ਵਾਣੀ ਜਲੰਧਰ, ਏ.ਡੀ.ਈ ਅਕਾਸ਼ਵਾਣੀ ਧਰਮਪਾਲ, ਪ੍ਰੋਗਰਾਮ ਅਧਿਕਾਰੀ ਸੋਹਨ ਕੁਮਾਰ, ਸਹਾਇਕ ਇੰਜੀਨੀਅਰ ਅਕਾਸ਼ਵਾਣੀ ਇੰਚਾਰਜ ਲੋਕਲ ਗਗਨਦੀਪ ਗਰੋਵਰ, ਡੀ.ਟੀ.ਈ ਬੀ.ਐੱਸ.ਐੱਨ.ਐੱਲ ਰਾਕੇਸ਼ ਕੁਮਾਰ, ਤਕਨੀਕੀ ਸਟਾਫ ਅਜੀਤ ਕੁਮਾਰ ਅਤੇ ਨਛੱਤਰ ਸਿੰਘ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ