ਸ਼ਾਹਰੁਖ ਖਾਨ ਦੇ ਜਨਮ ਦਿਨ ’ਤੇ ਪ੍ਰਸ਼ੰਸਕਾਂ ਨੂੰ 'ਕਿੰਗ' ਦਾ ਤੋਹਫ਼ਾ
ਨਵੀਂ ਦਿੱਲੀ, 2 ਨਵੰਬਰ (ਹਿੰ.ਸ.)। ਦੁਨੀਆ ਭਰ ਵਿੱਚ, 2 ਨਵੰਬਰ ਸ਼ਾਹਰੁਖ ਖਾਨ ਨੂੰ ਸਮਰਪਿਤ ਹੈ। ਹੁਣ ਇਸਨੂੰ ਹਰ ਸਾਲ ਐਸਆਰਕੇ ਡੇਅ ਵਜੋਂ ਮਨਾਇਆ ਜਾਂਦਾ ਹੈ, ਅਤੇ ਇਸ ਸਾਲ ਦਾ ਜਸ਼ਨ ਬਹੁਤ ਖਾਸ ਰਿਹਾ। ਕਾਰਨ ਵੀ ਓਨਾ ਹੀ ਖਾਸ ਹੈ। ਕਿੰਗ ਖਾਨ ਦੇ ਜਨਮਦਿਨ ''ਤੇ, ਨਿਰਦੇਸ਼ਕ ਸਿਧਾਰਥ ਆਨੰਦ ਨੇ ਉਨ੍ਹਾਂ ਦੀ ਬਹ
ਸ਼ਾਹਰੁਖ ਖਾਨ (ਫੋਟੋ ਸਰੋਤ X)


ਨਵੀਂ ਦਿੱਲੀ, 2 ਨਵੰਬਰ (ਹਿੰ.ਸ.)। ਦੁਨੀਆ ਭਰ ਵਿੱਚ, 2 ਨਵੰਬਰ ਸ਼ਾਹਰੁਖ ਖਾਨ ਨੂੰ ਸਮਰਪਿਤ ਹੈ। ਹੁਣ ਇਸਨੂੰ ਹਰ ਸਾਲ ਐਸਆਰਕੇ ਡੇਅ ਵਜੋਂ ਮਨਾਇਆ ਜਾਂਦਾ ਹੈ, ਅਤੇ ਇਸ ਸਾਲ ਦਾ ਜਸ਼ਨ ਬਹੁਤ ਖਾਸ ਰਿਹਾ। ਕਾਰਨ ਵੀ ਓਨਾ ਹੀ ਖਾਸ ਹੈ। ਕਿੰਗ ਖਾਨ ਦੇ ਜਨਮਦਿਨ 'ਤੇ, ਨਿਰਦੇਸ਼ਕ ਸਿਧਾਰਥ ਆਨੰਦ ਨੇ ਉਨ੍ਹਾਂ ਦੀ ਬਹੁ-ਉਡੀਕੀ ਫਿਲਮ ਕਿੰਗ ਲਈ ਟਾਈਟਲ ਰਿਵੀਲ ਵੀਡੀਓ ਜਾਰੀ ਕੀਤਾ, ਜਿਸਨੇ ਇੰਟਰਨੈੱਟ 'ਤੇ ਤੂਫਾਨ ਮਚਾ ਦਿੱਤਾ ਹੈ।

ਪਹਿਲਾਂ ਨਾਲੋਂ ਜ਼ਿਆਦਾ ਦਮਦਾਰ ਅਵਤਾਰ ਵਿੱਚ ਨਜ਼ਰ ਆਉਣਗੇ ਸ਼ਾਹਰੁਖ ਖਾਨ :

ਫਿਲਮ ਕਿੰਗ ਇੱਕ ਹਾਈ-ਆਕਟੇਨ ਐਕਸ਼ਨ ਐਂਟਰਟੇਨਰ ਹੈ ਜੋ ਸਟਾਈਲ, ਥ੍ਰਿਲ ਅਤੇ ਕਰਿਸ਼ਮੇ ਦਾ ਨਵਾਂ ਕੰਬੀਨੇਸ਼ਨ ਪੇਸ਼ ਕਰੇਗੀ। ਸਿਧਾਰਥ ਆਨੰਦ ਨੇ ਇਸਨੂੰ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ। ਸ਼ਾਹਰੁਖ ਖਾਨ ਇੱਕ ਅਜਿਹੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੋ ਦਰਸ਼ਕਾਂ ਨੂੰ ਕਹਿਣ 'ਤੇ ਮਜਬੂਰ ਕਰ ਦੇਵੇਗਾ, ਹੁਣ ਇਹੀ ਹੈ ਅਸਲੀ ਕਿੰਗ।

ਰਿਵਲੀ ਵੀਡੀਓ ਵਿੱਚ, ਸ਼ਾਹਰੁਖ ਖਾਨ ਦਾ ਸਿਲਵਰ ਵਾਲਾਂ ਵਾਲਾ, ਸ਼ਾਰਪ ਈਅਰਰਿੰਗਜ਼ ਨਾਲ ਸਜਿਆ ਅਤੇ ਕਲਾਸਿਕ ਬਲੈਕ ਸੂਟ ’ਚ ਨਜ਼ਰ ਆਉਣ ਵਾਲਾ ਲੁੱਕ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੈ। ਉਹ ਕਿੰਗ ਆਫ਼ ਹਾਰਟਸ ਕਾਰਡ ਫੜੇ ਹੋਏ ਦਿਖਾਈ ਦੇ ਰਹੇ ਹਨ, ਜਿਸਨੂੰ ਉਹ ਇੱਕ ਹਥਿਆਰ ਵਾਂਗ ਫੜੇ ਹੋਏ ਹੈ, ਜਿਵੇਂ ਕਿ ਉਨ੍ਹਾਂ ਦੇ ਅਸਲੀ ਟਾਈਟਲ, ਦਿਲਾਂ ਦਾ ਬਾਦਸ਼ਾਹ ਦਾ ਪ੍ਰਤੀਕ ਹੋਵੇ।

ਡਾਇਲਾਗ ਨੇ ਪ੍ਰਸ਼ੰਸਕਾਂ ’ਚ ਪੈਦਾ ਕੀਤੀ ਸਨਸਨੀ :

ਵੀਡੀਓ ਵਿੱਚ ਸ਼ਾਹਰੁਖ ਦੀ ਆਵਾਜ਼ ਗੂੰਜਦੀ ਹੈ, ਸੌ ਦੇਸ਼ੋਂ ਮੇਂ ਬਦਨਾਮ, ਦੁਨੀਆ ਨੇ ਦਿਯਾ ਸਿਰਫ਼ ਏਕ ਹੀ ਨਾਮ.... ਕਿੰਗ। 'ਕਿੰਗ' ਦਾ ਇਹ ਟਾਈਟਲ ਰਿਵੀਲ ਸਿਰਫ਼ ਇੱਕ ਫਿਲਮ ਘੋਸ਼ਣਾ ਨਹੀਂ ਹੈ, ਸਗੋਂ ਸ਼ਾਹਰੁਖ ਦੀ ਸ਼ਾਹੀ ਪਛਾਣ ਦਾ ਜਸ਼ਨ ਹੈ। ਸਿਧਾਰਥ ਆਨੰਦ ਨੇ ਇਸਨੂੰ ਪ੍ਰਸ਼ੰਸਕਾਂ ਲਈ ਜਨਮਦਿਨ ਦੇ ਤੋਹਫ਼ੇ ਵਜੋਂ ਪੇਸ਼ ਕੀਤਾ ਹੈ, ਜਿੱਥੇ ਰੀਲ ਅਤੇ ਅਸਲ ਜ਼ਿੰਦਗੀ ਦੋਵਾਂ ਦਾ ਕਿੰਗ ਆਪਣੇ ਨਾਮ 'ਤੇ ਇੱਕ ਨਵੀਂ ਕਹਾਣੀ ਸ਼ੁਰੂ ਕਰਨ ਜਾ ਰਿਹਾ ਹੈ। ਜਦੋਂ 'ਕਿੰਗ' 2026 ਵਿੱਚ ਰਿਲੀਜ਼ ਹੋਵੇਗੀ, ਤਾਂ ਦੁਨੀਆ ਦੇਖੇਗੀ ਕਿ ਉਮਰ ਸਿਰਫ਼ ਇੱਕ ਸੰਖਿਆ ਹੈ, ਅਤੇ ਅਸਲੀ ਬਾਦਸ਼ਾਹ ਕਦੇ ਰਿਟਾਇਰ ਨਹੀਂ ਹੁੰਦੇ, ਉਹ ਸਿਰਫ਼ ਇੱਕ ਨਵੇਂ ਰੂਪ ਵਿੱਚ ਆਉਂਦੇ ਹਨ, ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਅੰਦਾਜ਼ ’ਚ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande