ਮੁਸ਼ਫਿਕੁਰ ਰਹੀਮ ਬਣੇ 100ਵਾਂ ਟੈਸਟ ਖੇਡਦੇ ਹੋਏ ਸੈਂਕੜਾ ਲਗਾਉਣ ਵਾਲੇ 11ਵੇਂ ਬੱਲੇਬਾਜ਼
ਨਵੀਂ ਦਿੱਲੀ, 20 ਨਵੰਬਰ (ਹਿੰ.ਸ.)। ਬੰਗਲਾਦੇਸ਼ ਦੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਆਇਰਲੈਂਡ ਵਿਰੁੱਧ ਮੀਰਪੁਰ ਵਿੱਚ ਖੇਡੇ ਜਾ ਰਹੇ ਦੋ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਇੱਕ ਖਾਸ ਮੀਲ ਪੱਥਰ ਹਾਸਲ ਕੀਤਾ। 38 ਸਾਲਾ ਰਹੀਮ ਨੇ ਆਪਣੇ 100ਵੇਂ ਟੈਸਟ ਮੈ
ਸ਼ਾਟ ਖੇਡਦੇ ਹੋਏ ਮੁਸ਼ਫਿਕੁਰ ਰਹੀਮ।


ਨਵੀਂ ਦਿੱਲੀ, 20 ਨਵੰਬਰ (ਹਿੰ.ਸ.)। ਬੰਗਲਾਦੇਸ਼ ਦੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਆਇਰਲੈਂਡ ਵਿਰੁੱਧ ਮੀਰਪੁਰ ਵਿੱਚ ਖੇਡੇ ਜਾ ਰਹੇ ਦੋ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਇੱਕ ਖਾਸ ਮੀਲ ਪੱਥਰ ਹਾਸਲ ਕੀਤਾ। 38 ਸਾਲਾ ਰਹੀਮ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਬੰਗਲਾਦੇਸ਼ ਦੇ ਪਹਿਲੇ ਖਿਡਾਰੀ ਅਤੇ ਦੁਨੀਆ ਦੇ 11ਵੇਂ ਖਿਡਾਰੀ ਬਣ ਗਏ ਹਨ।

ਸਭ ਤੋਂ ਵੱਧ ਟੈਸਟ ਖੇਡਣ ਵਾਲੇ ਬੰਗਲਾਦੇਸ਼ੀ ਖਿਡਾਰੀ ਰਹੀਮ ਨੇ ਆਪਣੀ ਪਾਰੀ ਵਿੱਚ ਕਈ ਆਕਰਸ਼ਕ ਚੌਕੇ ਮਾਰੇ ਅਤੇ 195 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੇ ਇਸ ਸੈਂਕੜੇ ਨੇ ਉਨ੍ਹਾਂ ਨੂੰ ਟੈਸਟ ਕ੍ਰਿਕਟ ਦੇ ਚੋਣਵੇਂ ਦਿੱਗਜਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਜਿਨ੍ਹਾਂ ਨੇ ਆਪਣੇ 100ਵੇਂ ਟੈਸਟ ਵਿੱਚ ਸੈਂਕੜਾ ਲਗਾਇਆ ਹੈ।

100ਵੇਂ ਟੈਸਟ ’ਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਪੂਰੀ ਸੂਚੀ:

ਕੋਲਿਨ ਕਾਉਡਰੇ (ਇੰਗਲੈਂਡ) – 104 ਬਨਾਮ ਆਸਟ੍ਰੇਲੀਆ, ਬਰਮਿੰਘਮ, 11 ਜੁਲਾਈ, 1968

ਜਾਵੇਦ ਮੀਆਂਦਾਦ (ਪਾਕਿਸਤਾਨ) – 145 ਬਨਾਮ ਭਾਰਤ, ਲਾਹੌਰ, 1 ਦਸੰਬਰ, 1989

ਗੋਰਡਨ ਗ੍ਰੀਨਿਜ (ਵੈਸਟਇੰਡੀਜ਼) – 149 ਬਨਾਮ ਇੰਗਲੈਂਡ, ਸੇਂਟ ਜੌਨਜ਼, 12 ਅਪ੍ਰੈਲ, 1990

ਐਲੇਕ ਸਟੀਵਰਟ (ਇੰਗਲੈਂਡ) – 105 ਬਨਾਮ ਵੈਸਟਇੰਡੀਜ਼, ਮੈਨਚੈਸਟਰ, 3 ਅਗਸਤ, 2000

ਇੰਜ਼ਮਾਮ-ਉਲ-ਹੱਕ (ਪਾਕਿਸਤਾਨ) – 184 ਬਨਾਮ ਭਾਰਤ, ਬੰਗਲੌਰ, 24 ਮਾਰਚ, 2005

ਰਿੱਕੀ ਪੋਂਟਿੰਗ (ਆਸਟ੍ਰੇਲੀਆ) – 120 ਅਤੇ 143* ਬਨਾਮ ਦੱਖਣੀ ਅਫਰੀਕਾ, ਸਿਡਨੀ, 2 ਜਨਵਰੀ, 2006

ਗ੍ਰੀਮ ਸਮਿਥ (ਦੱਖਣੀ ਅਫਰੀਕਾ) – 131 ਬਨਾਮ ਇੰਗਲੈਂਡ, ਲੰਡਨ, 19 ਜੁਲਾਈ, 2012

ਹਾਸ਼ਿਮ ਅਮਲਾ (ਦੱਖਣੀ ਅਫਰੀਕਾ) – 134 ਬਨਾਮ ਸ਼੍ਰੀਲੰਕਾ, ਜੋਹਾਨਸਬਰਗ, 12 ਜਨਵਰੀ, 2017

ਜੋ ਰੂਟ (ਇੰਗਲੈਂਡ) – 218 ਬਨਾਮ ਭਾਰਤ, ਚੇਨਈ, 5 ਫਰਵਰੀ, 2021

ਡੇਵਿਡ ਵਾਰਨਰ (ਆਸਟ੍ਰੇਲੀਆ) – 200 ਬਨਾਮ ਦੱਖਣੀ ਅਫਰੀਕਾ, ਮੈਲਬੌਰਨ, 26 ਦਸੰਬਰ, 2022

ਮੁਸ਼ਫਿਕੁਰ ਰਹੀਮ (ਬੰਗਲਾਦੇਸ਼) – 100* ਬਨਾਮ ਆਇਰਲੈਂਡ, ਮੀਰਪੁਰ, 19 ਨਵੰਬਰ, 2025

ਮੁਸ਼ਫਿਕੁਰ ਦਾ ਸੈਂਕੜਾ ਨਾ ਸਿਰਫ਼ ਉਨ੍ਹਾਂ ਦੀ ਯੋਗਤਾ ਅਤੇ ਤਜਰਬੇ ਦਾ ਪ੍ਰਮਾਣ ਹੈ, ਸਗੋਂ ਬੰਗਲਾਦੇਸ਼ ਕ੍ਰਿਕਟ ਲਈ ਵੀ ਇੱਕ ਇਤਿਹਾਸਕ ਪਲ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande