
ਨਵੀਂ ਦਿੱਲੀ, 21 ਨਵੰਬਰ (ਹਿੰ.ਸ.)। ਭਾਰਤੀ ਕਪਤਾਨ ਸ਼ੁਭਮਨ ਗਿੱਲ ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਵਿੱਚ ਹੋਣ ਵਾਲੇ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।ਗਿੱਲ ਨੂੰ ਕੋਲਕਾਤਾ ਟੈਸਟ ਦੌਰਾਨ ਗਰਦਨ ਵਿੱਚ ਕੜਵੱਲ ਆਈ ਅਤੇ ਉਨ੍ਹਾਂ ਨੂੰ ਨਿਗਰਾਨੀ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਬੁੱਧਵਾਰ ਨੂੰ ਟੀਮ ਨਾਲ ਗੁਹਾਟੀ ਪਹੁੰਚੇ ਪਰ ਵੀਰਵਾਰ ਨੂੰ ਬਾਰਸਾਪਾਰਾ ਸਟੇਡੀਅਮ ਵਿੱਚ ਆਊਟਡੋਰ ਨੈੱਟ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕੇ। ਉਹ ਹੁਣ ਹੋਰ ਮੁਲਾਂਕਣ ਲਈ ਮੁੰਬਈ ਜਾਣਗੇ।ਪੰਤ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗਿੱਲ ਦੀ ਜਗ੍ਹਾ ਕੌਣ ਲਵੇਗਾ, ਇਸ ਬਾਰੇ ਫੈਸਲਾ ਲਗਭਗ ਹੋ ਗਿਆ ਹੈ ਅਤੇ ਇਸਦਾ ਅਧਿਕਾਰਤ ਐਲਾਨ ਸ਼ਨੀਵਾਰ ਨੂੰ ਕੀਤਾ ਜਾਵੇਗਾ।
ਪੰਤ ਨੇ ਕਿਹਾ, ਮੈਨੂੰ ਵੀਰਵਾਰ ਨੂੰ ਪਤਾ ਲੱਗਾ ਕਿ ਮੈਂ ਕਪਤਾਨੀ ਕਰਨੀ ਹੈ। ਸ਼ੁਭਮਨ ਠੀਕ ਹੋ ਰਹੇ ਹਨ। ਉਹ ਖੇਡਣਾ ਚਾਹੁੰਦੇ ਸੀ, ਪਰ ਸਰੀਰ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ ਸੀ। ਇਸ ਦੇ ਨਾਲ ਹੀ ਗਿੱਲ ਦੀ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ, ਇੱਕ ਕਪਤਾਨ ਦੇ ਤੌਰ 'ਤੇ, ਤੁਸੀਂ ਟੀਮ ਦਾ ਇੱਕ ਅਜਿਹਾ ਨੇਤਾ ਚਾਹੁੰਦੇ ਹੋ ਜਿਸ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਵੀ ਟੀਮ ਲਈ ਖੇਡਣ ਦਾ ਜ਼ਜ਼ਬਾ ਰੱਖੇ। ਗਿੱਲ ਨੇ ਇਹ ਦਿਖਾਇਆ ਅਤੇ ਇਹ ਟੀਮ ਨੂੰ ਪ੍ਰੇਰਿਤ ਕਰਦਾ ਹੈ। 26 ਸਾਲਾ ਗਿੱਲ ਦੇ ਬਾਹਰ ਹੋਣ ਤੋਂ ਬਾਅਦ, ਰਿਸ਼ਭ ਪੰਤ ਹੁਣ ਭਾਰਤ ਦੇ 38ਵੇਂ ਟੈਸਟ ਕਪਤਾਨ ਹੋਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ