
ਨਵੀਂ ਦਿੱਲੀ, 21 ਨਵੰਬਰ (ਹਿੰ.ਸ.)। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਲਾਲ ਨਿਸ਼ਾਨ ਵਿੱਚ ਖੁੱਲ੍ਹਿਆ। ਦੋਵੇਂ ਪ੍ਰਮੁੱਖ ਸਟਾਕ ਮਾਰਕੀਟ ਸੂਚਕਾਂਕ, ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ।
ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ.) ਸੈਂਸੈਕਸ 242.53 ਅੰਕ ਜਾਂ 0.28 ਫੀਸਦੀ ਡਿੱਗ ਕੇ 85,390.15 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਨਿਫਟੀ 86.50 ਅੰਕ ਜਾਂ 0.33 ਫੀਸਦੀ ਡਿੱਗ ਕੇ 26,105.65 'ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਦੇ 30 ਵਿੱਚੋਂ 23 ਸਟਾਕ ਗਿਰਾਵਟ ਦੇ ਰੁਝਾਨ ’ਚ ਹਨ। ਨਿਫਟੀ ਦੇ 50 ਵਿੱਚੋਂ 44 ਸਟਾਕ ਹੇਠਾਂ ਹਨ। ਐਨ.ਐਸ.ਈ. ਦੇ ਸਾਰੇ ਸੈਕਟਰਾਂ ’ਚ ਗਿਰਾਵਟ ਹੈ। ਸਭ ਤੋਂ ਵੱਡੀ ਗਿਰਾਵਟ ਮੈਟਲ, ਬੈਂਕਿੰਗ ਅਤੇ ਰੀਅਲਟੀ ਸਟਾਕਾਂ ਵਿੱਚ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਵੀਰਵਾਰ ਨੂੰ, 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 446.21 ਅੰਕਾਂ ਦੀ ਤੇਜ਼ੀ ਨਾਲ 85,632.68 'ਤੇ ਬੰਦ ਹੋਇਆ, ਜਦੋਂ ਕਿ 50 ਸ਼ੇਅਰਾਂ ਵਾਲਾ ਐਨਐਸਈ ਨਿਫਟੀ 139.50 ਅੰਕਾਂ ਦੀ ਮਜ਼ਬੂਤੀ ਨਾਲ 26,192.15 'ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ