ਇਤਿਹਾਸਿਕ ਗੁਰਦੁਆਰੇ ਰੋਹਟਾ ਸਾਹਿਬ ਅਤੇ ਧੰਗੇੜਾ ਸਾਹਿਬ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਬੀਰ ਸਿੰਘ
ਪਟਿਆਲਾ, 22 ਨਵੰਬਰ (ਹਿੰ. ਸ.)। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਮੰਡੋਰ, ਰੋਹਟਾ, ਧੰਗੇੜਾ, ਪੇਦਨੀ, ਅਜਨੌਦਾ ਕਲਾਂ, ਸਿੰਬੜੋ, ਲੰਗ, ਅਮਨ ਵਿਹਾਰ ਅਤੇ ਨਿਊ ਬਾਰਨ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਵਿਕਾਸ ਗਰਾਂਟਾਂ ਨੂੰ
ਇਤਿਹਾਸਿਕ ਗੁਰਦੁਆਰੇ ਰੋਹਟਾ ਸਾਹਿਬ ਅਤੇ ਧੰਗੇੜਾ ਸਾਹਿਬ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਦੇ ਹੋਏ ਡਾ. ਬਲਬੀਰ ਸਿੰਘ


ਪਟਿਆਲਾ, 22 ਨਵੰਬਰ (ਹਿੰ. ਸ.)। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਮੰਡੋਰ, ਰੋਹਟਾ, ਧੰਗੇੜਾ, ਪੇਦਨੀ, ਅਜਨੌਦਾ ਕਲਾਂ, ਸਿੰਬੜੋ, ਲੰਗ, ਅਮਨ ਵਿਹਾਰ ਅਤੇ ਨਿਊ ਬਾਰਨ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਵਿਕਾਸ ਗਰਾਂਟਾਂ ਨੂੰ ਵੰਡਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਵਿੱਚ ਹੁਣ ਤਕ ਲਗਭਗ 7 ਕਰੋੜ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਹ ਰਕਮ ਮੁੱਖ ਤੌਰ 'ਤੇ ਦਿਹਾਤੀ ਹਲਕੇ ਦੀਆਂ ਸੜਕਾਂ, ਗਲੀਆਂ, ਨਾਲੀਆਂ, ਜਿਮ, ਪਾਰਕ, ਪਿਕਨਿਕ ਸਪਾਟ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਨਿਰਮਾਣ/ਮੁਰੰਮਤ 'ਤੇ ਖਰਚ ਕੀਤੀ ਜਾਵੇਗੀ। ਇਸ ਨਾਲ ਪਿੰਡਾਂ ਦੀ ਰੂਪ-ਰੇਖਾ ਪੂਰੀ ਤਰ੍ਹਾਂ ਬਦਲੇਗੀ ਅਤੇ ਪਿੰਡ ਵਾਸੀਆਂ ਨੂੰ ਸ਼ਹਿਰੀ ਪੱਧਰ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।ਇਸ ਮੌਕੇ ਉਹਨਾਂ ਨੇ ਕਿਹਾ ਕਿ ਪਿੰਡਾਂ ਨੂੰ ਸਮੂਚਾ ਬੁਨਿਆਦੀ ਢਾਂਚਾ ਦੇ ਕੇ ਮਾਡਲ ਪਿੰਡਾ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੋ ਇਤਿਹਾਸਿਕ ਗੁਰਦਵਾਰੇ ਰੋਹਟਾ ਸਾਹਿਬ ਅਤੇ ਧੰਗੇੜਾ ਸਾਹਿਬ ਲਈ 1 ਕਰੋੜ ਰੁਪਏ ਮੁੱਖ ਮੰਤਰੀ ਵੱਲੋਂ ਸਪੈਸ਼ਲ ਗ੍ਰਾਂਟ ਵਜੋਂ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੰਡੋਰ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਮੰਡੀ ਦਾ ਨਵੀਨੀਕਰਨ ਅਤੇ ਖਿਡਾਰੀ ਨੌਜਵਾਨਾਂ ਲਈ ਸਰਕਾਰ ਵੱਲੋਂ ਸਟੇਡੀਅਮ ਲਈ ਵੀ ਖਾਸ ਗਰਾਂਟ ਜਾਰੀ ਕੀਤੀ ਗਈ ਹੈ, ਜਿਸ ਨਾਲ ਖਿਡਾਰੀਆਂ ਨੂੰ ਨਵਾਂ ਉਤਸ਼ਾਹ ਮਿਲੇਗਾ।ਇਸ ਦੇ ਨਾਲ ਹੀ ਉਹਨਾਂ ਅੱਜ ਪਿੰਡ ਧੰਗੇੜਾ ਵਿਖੇ ਗੁੱਗਾ ਮਾੜੀ ਤੋਂ ਧੰਗੇੜਾ ਕਲੋਨੀ ਤਕ ਬਣਨ ਵਾਲੇ ਰਸਤੇ ਦਾ ਨੀਂਹ ਪੱਥਰ ਵੀ ਰੱਖਿਆ।

ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਨੂੰ ਤਰਜੀਹ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਘਰਾਂ ਦੀ ਮੁਰੰਮਤ ਅਤੇ ਨਵੇਂ ਘਰ ਬਣਾਉਣ ਲਈ ਵੀ ਖਾਸ ਰਕਮ ਜਾਰੀ ਕੀਤੀ ਗਈ ਹੈ। ਇਸ ਨਾਲ ਜ਼ਰੂਰਤਮੰਦ ਪਰਿਵਾਰਾਂ ਦੀ ਰਹਾਇਸ਼ੀ ਮੁਸ਼ਕਲ ਹੱਦ ਤੱਕ ਦੂਰ ਹੋਵੇਗੀ।

ਡਾ. ਬਲਬੀਰ ਸਿੰਘ ਨੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਅਤੇ ਸਾਂਝ ਨਾਲ ਮਨਾਉਂਦੇ ਹੋਏ ਸਮਾਜ ਵਿੱਚ ਭਾਈਚਾਰੇ ਦੀ ਮਿਸਾਲ ਪੇਸ਼ ਕਰ ਰਹੇ ਹਨ।

ਸਿਹਤ ਮੰਤਰੀ ਨੇ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਵਿਕਾਸ ਦੇ ਹਰ ਵਾਅਦੇ 'ਤੇ ਖਰਾ ਉਤਰ ਰਹੀ ਹੈ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਵਿਕਾਸ ਦੇ ਹੋਰ ਪ੍ਰਾਜੈਕਟ ਵੀ ਜ਼ਲਦ ਹੀ ਸ਼ੁਰੂ ਕੀਤੇ ਜਾਣਗੇ, ਤਾਂ ਜੋ ਪਿੰਡ ਖੇਤਰਾਂ ਦੀ ਤਰੱਕੀ ਵਿੱਚ ਹੋਰ ਤੇਜ਼ੀ ਆ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande