ਮਹਿੰਦਰਾ ਕਾਲਜ ਪਟਿਆਲਾ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ
ਪਟਿਆਲਾ, 22 ਨਵੰਬਰ (ਹਿੰ. ਸ.)। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਦੀ ਰਹਿਨੁਮਾਈ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਸੰਗੀਤ ਵਿਭਾਗ ਦੇ ਮੁਖੀ ਡਾ. ਰਾਏ
ਮਹਿੰਦਰਾ ਕਾਲਜ ਪਟਿਆਲਾ ਵਲੋਂ ਕਰਵਾਏ ਗਏ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਦਾ ਦ੍ਰਿਸ਼।


ਪਟਿਆਲਾ, 22 ਨਵੰਬਰ (ਹਿੰ. ਸ.)। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਦੀ ਰਹਿਨੁਮਾਈ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਸੰਗੀਤ ਵਿਭਾਗ ਦੇ ਮੁਖੀ ਡਾ. ਰਾਏ ਬਹਾਦਰ ਸਿੰਘ ਨੇ ਕੀਰਤਨ ਗਾਉਣ ਰਾਹੀਂ ਮੌਜੂਦ ਸਰੋਤਿਆਂ ਨੂੰ ਰੂਹਾਨੀ ਤੌਰ ’ਤੇ ਗੁਰੂ ਸ਼ਬਦ ਤੇ ਸੁਨੇਹੇ ਨਾਲ ਜੋੜਿਆ।

ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਡਵੋਕੇਟ ਰਾਹੁਲ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ। ਉਹਨਾਂ ਨੇ ਪ੍ਰਿੰਸੀਪਲ ਤੇ ਸਮਾਗਮ ਪ੍ਰਬੰਧਕਾਂ ਦਾ ਅਜਿਹਾ ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕੀਤੀ।

ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਤੇ ਸ਼ਬਦ ਰਾਹੀਂ ਸਾਨੂੰ ਵੈਰ-ਵਿਰੋਧ, ਝੂਠੇ ਮਾਣ, ਮੋਹ, ਨਿੰਦਾ, ਵਿਕਾਰ ਆਦਿ ਦਾ ਤਿਆਗ ਕਰ ਕੇ ਸਮੁਚੀ ਮਾਨਵਤਾ ਨੂੰ ਉਸ ਇਕ ਅਕਾਲ ਪੁਰਖ ਦੀ ਸੰਤਾਨ ਮੰਨਦੇ ਹੋਏ ਪਿਆਰ ਕਰਨ ਦਾ ਸੰਦੇਸ਼ ਦਿੰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਅਸੀਂ ਨਿੱਜੀ ਵਿਰੋਧਾਂ ਵਿਚ ਫਸ ਚੁਕੇ ਹਾਂ ਉਥੇ ਲੋੜ ਹੈ, ਅਸੀਂ ਗੁਰੂ ਸਾਹਿਬਾਨ ਤੋਂ ਸੇਧ ਲੈਂਦਿਆਂ ਸਭ ਵਿਚ ਪਿਆਰ ਵਰਤਾਈਏ।

ਸਮਾਗਮ ਦਾ ਸੰਚਾਲਨ ਡਾ. ਮੁਹੰਮਦ ਸੁਹੇਲ ਨੇ ਕੀਤਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਾਨਵੀ ਸਰੋਕਾਰਾਂ ਦੀ ਚਰਚਾ ਕੀਤੀ। ਕੀਰਤਨ ਗਾਇਣ ਸਮੇਂ ਡਾ. ਰਾਇ ਬਹਾਦਰ ਸਿੰਘ ਨੂੰ ਡਾ. ਗੁਰਪ੍ਰੀਤ ਕੌਰ, ਸ. ਨਰਿੰਦਰ ਸਿੰਘ ਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande