'ਵਧ 2' ਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ’ਚ ਲੁੱਟੀ ਮਹਿਫਿਲ
ਮੁੰਬਈ, 24 ਨਵੰਬਰ (ਹਿੰ.ਸ.)। ਬਹੁ-ਉਡੀਕੀ ਸਪਿਰਿਚੂਅਲ ਸੀਕਵਲ ਵਧ 2, ਜਿਸ ’ਚ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਇੱਕ ਵਾਰ ਫਿਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ, ਨੇ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐਫਐਫਆਈ) 2025 ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਫਿਲਮ ਦੀ ਸਕ੍ਰੀਨਿੰਗ ਖਚਾ
ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ (ਫੋਟੋ ਸਰੋਤ X)


ਮੁੰਬਈ, 24 ਨਵੰਬਰ (ਹਿੰ.ਸ.)। ਬਹੁ-ਉਡੀਕੀ ਸਪਿਰਿਚੂਅਲ ਸੀਕਵਲ ਵਧ 2, ਜਿਸ ’ਚ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਇੱਕ ਵਾਰ ਫਿਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ, ਨੇ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐਫਐਫਆਈ) 2025 ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਫਿਲਮ ਦੀ ਸਕ੍ਰੀਨਿੰਗ ਖਚਾਖਚ ਭਰੇ ਆਡੀਟੋਰੀਅਮ ਵਿੱਚ ਕੀਤੀ ਗਈ, ਜਿੱਥੇ ਦਰਸ਼ਕਾਂ ਨੇ ਇਸਦੀ ਜ਼ੋਰਦਾਰ ਤਾੜੀਆਂ ਨਾਲ ਸ਼ਲਾਘਾ ਕੀਤੀ। ਇਹ ਹੁੰਗਾਰਾ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ 'ਵਧ 2' ਆਉਣ ਵਾਲੇ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਥੀਏਟਰਿਕ ਰਿਲੀਜ਼ਾਂ ਵਿੱਚੋਂ ਇੱਕ ਹੋਣ ਜਾ ਰਹੀ ਹੈ। ਇਹ ਫਿਲਮ 6 ਫਰਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇੱਕ ਨਵੀਂ ਅਤੇ ਡੂੰਘੀ ਕਹਾਣੀ ਦੇ ਨਾਲ, 'ਵਧ 2' ਹਰ ਪਹਿਲੂ ਤੋਂ ਪਹਿਲੇ ਭਾਗ ਤੋਂ ਇੱਕ ਕਦਮ ਅੱਗੇ ਮਹਿਸੂਸ ਹੁੰਦੀ ਹੈ। ਰਿਲੀਜ਼ ਤੋਂ ਕੁਝ ਮਹੀਨੇ ਪਹਿਲਾਂ ਆਈਐਫਐਫਆਈ ਵਿੱਚ ਇਸਦਾ ਪ੍ਰਦਰਸ਼ਨ ਨਿਰਮਾਤਾਵਾਂ ਦੇ ਆਪਣੀ ਫਿਲਮ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪ੍ਰੀਮੀਅਰ ਤੋਂ ਬਾਅਦ ਮਿਲੇ ਹੁੰਗਾਰੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਫਿਲਮ ਦੇ ਨਿਰਦੇਸ਼ਕ ਜਸਪਾਲ ਸਿੰਘ ਸੰਧੂ ਨੇ ਕਿਹਾ, ਇਸ ਸਾਲ ਦਾ ਆਈਐਫਐਫਆਈ ਪ੍ਰੀਮੀਅਰ 'ਵਧ 2' ਦੀ ਪੂਰੀ ਟੀਮ ਲਈ ਯਾਦਗਾਰੀ ਰਿਹਾ। ਦਰਸ਼ਕਾਂ ਤੋਂ ਮਿਲੇ ਨਿੱਘ ਨੇ ਸਾਡਾ ਮਨੋਬਲ ਹੋਰ ਵਧਾ ਦਿੱਤਾ ਹੈ। ਹੁਣ ਅਸੀਂ ਫਿਲਮ ਦੇ ਵੱਡੇ ਪਰਦੇ 'ਤੇ ਦਰਸ਼ਕਾਂ ਤੱਕ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

ਨਵੀਂ ਕਹਾਣੀ, ਨਵੇਂ ਕਿਰਦਾਰ, ਪਰ ਉਹੀ ਭਾਵਨਾਤਮਕ ਡੂੰਘਾਈ :

'ਵਧ 2' ਇੱਕ ਸਪਿਰਿਚੂਅਲ ਸੀਕਵਲ ਹੈ। ਜਦੋਂ ਕਿ ਕਹਾਣੀ ਅਤੇ ਪਾਤਰ ਨਵੇਂ ਹਨ, ਪਹਿਲੇ ਹਿੱਸੇ ਦੀਆਂ ਮੂਲ ਭਾਵਨਾਵਾਂ ਅਤੇ ਸੰਵੇਦਨਾਵਾਂ ਫਿਲਮ ਦੀ ਆਤਮਾ ਵਿੱਚ ਮੋਜੂਦ ਹਨ। ਆਈਐਫਐਫਆਈ 2025 ਵਿੱਚ ਗਾਲਾ ਪ੍ਰੀਮੀਅਰ ਨੇ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਇਸਨੂੰ ਦੇਖਣ ਦਾ ਪਹਿਲਾ ਮੌਕਾ ਦਿੱਤਾ, ਅਤੇ ਹੁੰਗਾਰਾ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਆਪਣੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਇੱਕ ਵਾਰ ਫਿਰ ਦਿਲ ਜਿੱਤਣ ਲਈ ਤਿਆਰ ਹਨ। ਲਵ ਫਿਲਮਜ਼ ਦੇ ਬੈਨਰ ਹੇਠ ਨਿਰਮਿਤ, 'ਵਧ 2' ਜਸਪਾਲ ਸਿੰਘ ਸੰਧੂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਹੈ, ਜਦੋਂ ਕਿ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਨਿਰਮਿਤ ਹੈ। ਇਹ ਫਿਲਮ 6 ਫਰਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande