ਪੰਜਾਬ ’ਚ ਨਿਵੇਸ਼ ਦਾ ਵਧਦਾ ਰੁਝਾਨ, ਸੂਬੇ ’ਚ ਵੱਡੇ ਪੱਧਰ ’ਤੇ ਕੌਮਾਂਤਰੀ ਕੰਪਨੀਆਂ ਆਪਣੇ ਦਫ਼ਤਰ ਖੋਲ੍ਹ ਰਹੀਆਂ ਹਨ: ਕੁਲਤਾਰ ਸੰਧਵਾਂ
ਮੋਹਾਲੀ, 3 ਨਵੰਬਰ (ਹਿੰ. ਸ.)। ਪੰਜਾਬ ਵਿਚ ਕਈ ਵੱਡੇ ਬ੍ਰਾਂਡ ਇਹ ਵੇਲੇ ਨਿਵੇਸ਼ ਲਈ ਉਤਸ਼ਾਹ ਵਿਖਾ ਰਹੇ ਹਨ। ਇਕ ਪਾਸੇ ਜਿੱਥੇ ਉਦਯੋਗ ਵੱਡੇ ਪੱਧਰ ’ਤੇ ਸੂਬੇ ਵਿਚ ਉਤਪਾਦਨ ਯੂਨਿਟ ਖੋਲ੍ਹ ਰਹੇ ਹਨ। ਉੱਥੇ ਹੀ ਕੌਮਾਂਤਰੀ ਪੱਧਰ ਦੇ ਕਈ ਬ੍ਰਾਂਡ ਵੀ ਆਪਣੇ ਆਊਟਲੈੱਟ ਪੰਜਾਬ ਵਿਚ ਖੋਲ੍ਹਦੇ ਹੋਏ ਸੂਬੇ ਦੇ ਨੌਜਵਾਨਾਂ
.


ਮੋਹਾਲੀ, 3 ਨਵੰਬਰ (ਹਿੰ. ਸ.)। ਪੰਜਾਬ ਵਿਚ ਕਈ ਵੱਡੇ ਬ੍ਰਾਂਡ ਇਹ ਵੇਲੇ ਨਿਵੇਸ਼ ਲਈ ਉਤਸ਼ਾਹ ਵਿਖਾ ਰਹੇ ਹਨ। ਇਕ ਪਾਸੇ ਜਿੱਥੇ ਉਦਯੋਗ ਵੱਡੇ ਪੱਧਰ ’ਤੇ ਸੂਬੇ ਵਿਚ ਉਤਪਾਦਨ ਯੂਨਿਟ ਖੋਲ੍ਹ ਰਹੇ ਹਨ। ਉੱਥੇ ਹੀ ਕੌਮਾਂਤਰੀ ਪੱਧਰ ਦੇ ਕਈ ਬ੍ਰਾਂਡ ਵੀ ਆਪਣੇ ਆਊਟਲੈੱਟ ਪੰਜਾਬ ਵਿਚ ਖੋਲ੍ਹਦੇ ਹੋਏ ਸੂਬੇ ਦੇ ਨੌਜਵਾਨਾਂ ਲਈ ਬਿਹਤਰੀਨ ਨੌਕਰੀ ਦੇ ਮੌਕੇ ਪ੍ਰਦਾਨ ਕਰ ਰਹੇ ਹਨ। ਇਸ ਕੜੀ ਵਿਚ ਕਰਨਾਟਕ ਦੇ ਪ੍ਰਸਿੱਧ ਬ੍ਰਾਂਡ 'ਹੱਟੀ ਕਾਪੀ' ਦੇ ਪਹਿਲੇ ਆਊਟਲੈੱਟ ਦਾ ਮੋਹਾਲੀ ਵਿੱਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਬ੍ਰਾਂਡ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਪੰਜਾਬ ਦੇ ਕੌਫ਼ੀ ਪ੍ਰੇਮੀਆਂ ਲਈ ਇੱਕ ਮਹੱਤਵਪੂਰਨ ਦਿਨ ਵਜੋਂ ਹੋ ਨਿੱਬੜਿਆ, ਜਿਸ ਨਾਲ ਰਾਜ ਵਿੱਚ ਪ੍ਰਮਾਣਿਕ ਦੱਖਣੀ ਭਾਰਤੀ ਫ਼ਿਲਟਰ ਕੌਫ਼ੀ ਸੱਭਿਆਚਾਰ ਦੀ ਆਮਦ ਹੋਈ ਹੈ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਆਊਟਲੈੱਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੁਣ ਵੱਡੇ ਬ੍ਰਾਂਡ ਨਿਵੇਸ਼ ਲਈ ਪੰਜਾਬ ਆ ਰਹੇ ਹਨ, ਜੋ ਕਿ ਸੂਬੇ ਲਈ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਕਾਰੋਬਾਰਾਂ ਨੂੰ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਅੱਗੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ 'ਹੱਟੀ ਕਾਪੀ' ਵਰਗੀਆਂ ਕੰਪਨੀਆਂ ਆਪਣੀ ਤਰੱਕੀ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੀਆਂ ਹਨ। ਅਜਿਹੇ ਨਿਵੇਸ਼ ਪੰਜਾਬ ਨੂੰ ਵਧੇਰੇ ਆਕਰਸ਼ਕ ਬਣਾਉਣਗੇ ਅਤੇ ਨੌਜਵਾਨਾਂ ਲਈ ਨਵੀਂਆਂ ਮੌਕੇ ਪੈਦਾ ਕਰਨਗੇ।'ਹੱਟੀ ਕਾਪੀ' ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਇਹ ਆਊਟਲੈੱਟ ਪੰਜਾਬ ਵਿੱਚ ਬ੍ਰਾਂਡ ਦੀ ਵਿਸਥਾਰ ਰਣਨੀਤੀ ਦਾ ਹਿੱਸਾ ਹੈ ਅਤੇ ਭਵਿੱਖ ਵਿੱਚ ਹੋਰ ਸ਼ਹਿਰਾਂ ਵਿੱਚ ਵੀ ਨਵੇਂ ਆਊਟਲੈੱਟ ਖੋਲ੍ਹੇ ਜਾਣਗੇ। 'ਹੱਟੀ ਕਾਪੀ' ਨੇ ਨਾ ਸਿਰਫ਼ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ, ਸਗੋਂ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵੀ ਡੂੰਘੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਕੰਪਨੀ ਨੇ ਐਲਾਨ ਕੀਤਾ ਕਿ ਉਦਘਾਟਨ ਵਾਲੇ ਦਿਨ ਸੋਮਵਾਰ ਦੀ ਵਿਕਰੀ ਤੋਂ ਹੋਣ ਵਾਲੀ ਸਾਰੀ ਕਮਾਈ ਮੋਹਾਲੀ ਸਥਿਤ ਬਾਲ ਨਿਕੇਤਨ ਅਨਾਥ ਆਸ਼ਰਮ ਨੂੰ ਦਾਨ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande