
ਫਾਜ਼ਿਲਕਾ 3 ਨਵੰਬਰ (ਹਿੰ. ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮਦੇਨਜਰ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ| ਇਸ ਦੌਰਾਨ ਖੁਸ਼ੀ ਫਾਊਡੇਸ਼ਨ ਦੇ ਚੇਅਰਪ੍ਰਸਨ ਮੈਡਮ ਖੁਸ਼ਬੂ ਸਵਨਾ ਨੇ ਗੁਰਦੁਆਰਾ ਸ੍ਰੀ ਨਾਮਦੇਵ ਸਾਹਿਬ ਵਿਖੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦੀ ਹਜੂਰੀ ਵਿੱਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ |ਇਸ ਮੌਕੇ ਪਾਠੀ ਸਾਹਿਬਾਨ ਵੱਲੋਂ ਸ਼ਬਦ ਕੀਰਤਨ ਗਾਏ ਗਏ ਜਿਨ੍ਹਾਂ ਨੂੰ ਸੁਣ ਕੇ ਸਾਰੀ ਸੰਗਤ ਨੂੰ ਅੰਨਤ ਦੀ ਪ੍ਰਾਪਤੀ ਹੋਈ| ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਬਦ ਕੀਰਤਨਾ ਨਾਲ ਮਨ ਨੂੰ ਜੋ ਸੁਕੂਨ ਮਿਲਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ| ਉਨ੍ਹਾਂ ਕਿਹਾ ਕਿ ਗੁਰੂਦੁਆਰੇ ਵਿਚ ਜਾ ਕੇ ਇੰਜ ਜਾਪਦਾ ਹੈ ਜਿਵੇ ਗੁਰੂ ਸਾਡੇ ਨਾਲ ਹੀ ਮੌਜੂਦ ਹਨ| ਇਸ ਮੌਕੇ ਖੁਸ਼ਬੂ ਸਵਨਾ ਨੇ ਕਿਹਾ ਕਿ ਗੁਰੂ ਸਾਹਿਬਾਨਾ ਦੀਆਂ ਕਥਣੀਆਂ ਸਾਡੇ ਜਿੰਦਗੀ ਨੂੰ ਸਹੀ ਰਸਤੇ ਤੇ ਪਾਉਂਦੀਆਂ ਹਨ ਤੇ ਉਨ੍ਹਾਂ ਦੇ ਵਿਚਾਰਾਂ ਤੇ ਚੱਲ ਕੇ ਅਸੀਂ ਕਦੇ ਵੀ ਕੋਈ ਗਲਤ ਕੰਮ ਨਹੀਂ ਕਰ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਹਮੇਸ਼ਾ ਸਾਡੇ ਨਾਲ ਹੀ ਹੁੰਦੇ ਹਨ ਤੇ ਕਦੇ ਵੀ ਸਾਡਾ ਮਾੜਾ ਨਹੀਂ ਹੋਣ ਦਿੰਦੇ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ