
ਫਾਜ਼ਿਲਕਾ 3 ਨਵੰਬਰ (ਹਿੰ. ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ| ਇਸ ਦੌਰਾਨ ਖੁਸ਼ੀ ਫਾਊਡੇਸ਼ਨ ਦੇ ਚੇਅਰਪ੍ਰਸਨ ਮੈਡਮ ਖੁਸ਼ਬੂ ਸਵਨਾ ਨੇ ਆਪਣੀ ਹਾਜ਼ਰੀ ਲਗਵਾਊਦਿਆਂ ਭਜਨ ਬੰਦਗੀ ਸੁਣੀ ਤੇ ਸ਼ੁੱਧ ਵਿਚਾਰਾਂ ਦੀ ਪ੍ਰਾਪਤੀ ਕੀਤੀ| ਗੁਰਦੁਆਰਾ ਸ੍ਰੀ ਸਤਸੰਗ ਸਾਹਿਬ ਵਿਖੇ ਸ਼ਿਰਕਤ ਕਰਦਿਆਂ ਖੁਸ਼ਬੂ ਸਵਨਾ ਨੇ ਸਮਾਗਮ ਦੌਰਾਨ ਪਾਠੀ ਸਾਹਿਬਾਨਾਂ ਵੱਲੋਂ ਕੀਤੇ ਗਏ ਕੀਰਤਨ ਦਾ ਆਨੰਦ ਮਾਣਿਆ| ਇਸ ਮੌਕੇ ਭਾਈ ਅਪਾਰ ਸਿੰਘ ਜੀ ਦੇ ਵਿਚਾਰਾਂ ਨੇ ਸਾਰੀ ਸੰਗਤ ਨੂੰ ਨਿਹਾਲ ਕੀਤਾ| ਕੀਰਤਨ ਉਪਰੰਤ ਭੋਗ ਪਾਏ ਗਏ ਤੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ|ਇਸ ਮੌਕੇ ਖੁਸ਼ਬੂ ਸਵਨਾ ਨੇ ਕਿਹਾ ਕਿ ਗੁਰੂ ਸਾਨੂੰ ਸਹੀ ਦਿਸ਼ਾ ਦਿਖਾਉਣ ਤੇ ਲੋਕਾਂ ਦਾ ਮਾਰਗਦਰਸ਼ਨ ਕਰਨ ਲਈ ਆਉਂਦੇ ਹਨ| ਉਨ੍ਹਾਂ ਦਾ ਉਦੇਸ਼ ਸੰਗਤਾਂ ਨੂੰ ਸੱਚੀ ਤੇ ਨੇਕ ਕਮਾਈ ਕਰਨ ਦਾ ਸੰਦੇਸ਼ ਦੇਣ ਦੇ ਨਾਲ ਨਾਲ ਲੋਕਾਂ ਦੀ ਭਲਾਈ ਕਰਨ ਦਾ ਸੁਨੇਹਾ ਦੇਣਾ ਹੈ| ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਲੋੜ ਹੈ ਤੇ ਹਮੇਸ਼ਾ ਉਨ੍ਹਾਂ ਦੇ ਦਿਖਾਏ ਰਸਤਿਆ ਤੇ ਚਲਣਾ ਚਾਹੀਦਾ ਹੈ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ