
ਫਾਜ਼ਿਲਕਾ 3 ਨਵੰਬਰ (ਹਿੰ. ਸ.)। ਜਿਲ੍ਹਾ ਰੋਜ਼ਗਾਰ ਅਫਸਰ ਵੈਸ਼ਾਲੀ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ 6 ਨਵੰਬਰ ਨੂੰ ਜਿਲ੍ਹਾ ਰੋਜਗਾਰ ਦਫ਼ਤਰ ਵਿਖੇ ਪਲੈਸਮੈਂਟ ਕੈਂਪ/ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਮੌਕੇ ਸਕਿਉਰਟੀ ਤੇ ਇੰਟੈਲੀਜੈਂਟ ਸਰਵਿਸ ਇੰਡੀਆ ਲਿਮਟਿਡ ਵਿੱਚ ਸਿਕਿਉਰਟੀ ਗਾਰਡ ਲਈ ਲੜਕੇ ਦੀਆਂ ਪੋਸਟਾਂ ਲਈ ਇੰਟਰਵਿਊ ਲਈ ਜਾਣੀ ਹੈ।ਉਨ੍ਹਾਂ ਦੱਸਿਆ ਕਿ ਸਿਕਿਉਰਟੀ ਗਾਰਡ ਲਈ ਘੱਟੋ ਘੱਟ ਯੋਗਤਾ ਦਸਵੀ ਪਾਸ ਹੈ। ਉਮਰ ਸੀਮਾ 19ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ, ਭਾਰ 56 ਤੋਂ 90 ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਨਖਾਹ 18 ਹਜਾਰ ਤੋਂ 20 ਹਜਾਰ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ ।ਪਲੇਸਮੈਂਟ ਅਫਸਰ ਰਾਜ ਸਿੰਘ ਨੇ ਦੱਸਿਆ ਕਿ ਮਿਤੀ 6 ਨਵੰਬਰ 2025 ਨੂੰ ਸਵੇਰੇ 10 ਤੋਂ 1 ਵਜੇ ਤੱਕ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਕਮਰਾ ਨੰ.502, ਚੋਂਥੀ ਮੰਜਿਲ ਡੀ.ਸੀ. ਕੰਪਲੈਕਸ ਫਾਜ਼ਿਲਕਾ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 62808 37360 ਅਤੇ 8906022220 ਤੇ ਸਪਰੰਕ ਕੀਤਾ ਜਾ ਸਕਦਾ ਹੈ। ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ