
ਲੰਬੀ/ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਿੰ. ਸ.)।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ 55 ਘਰਾਂ ਨੂੰ ਪਿੰਡ ਖੁੱਡੀਆਂ ਵਿਖੇ ਰਾਹਤ ਲਈ ਮਾਲੀ ਸਹਾਇਤਾ ਸਬੰਧੀ ਸੈਂਕਸ਼ਨ ਪੱਤਰ ਵੰਡੇ ਗਏ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਨੂੰ ਇਸ ਸਾਲ ਹੜ੍ਹਾਂ ਦੀ ਕੁਦਰਤੀ ਮਾਰ ਕਾਰਨ ਬਹੁਤ ਨੁਕਸਾਨ ਝਲਣਾ ਪਿਆ ਹੈ। ਉਨਾਂ ਕਿਹਾ ਕਿ ਲੰਬੀ ਹਲਕੇ ਦੇ ਕੁਝ ਏਰੀਆ ਭਾਰੀ ਬਾਰਿਸ਼ਾ ਕਾਰਨ ਵੀ ਪ੍ਰਭਾਵਿਤ ਹੋਏ ਹਨ, ਉਨਾਂ ਵਿਚੋਂ ਕੁਝ ਪਿੰਡਾਂ ਨੂੰ ਅੱਜ ਮਾਲੀ ਸਹਾਇਤਾ ਲਈ ਸੈਂਕਸ਼ਨ ਪੱਤਰ ਵੰਡੇ ਗਏ ਹਨ।
ਉਨ੍ਹਾਂ ਮਨਜੂਰੀ ਪੱਤਰ ਦੀ ਵੰਡ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਸੀ ਕਿ ਲੋਕਾਂ ਨੁੰ ਕੁਦਰਤੀ ਮਾਰ ਤੋਂ ਬਚਾਉਣਾ ਹੈ ਤੇ ਮੁੜ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਅਸੀਂ ਹੜ੍ਹ ਪੀੜਤ ਲੋਕਾਂ ਦੇ ਜੀਵਨ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਵਿੱਚ ਕਾਮਯਾਬ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਜਰੂਰ ਆਈ ਹੈ ਪਰ ਸੂਬੇ ਦੇ ਲੋਕ ਮਜਬੂਤ ਹੌਸਲੇ ਵਾਲੇ ਹਨ, ਜਿੰਨ੍ਹਾਂ ਨੇ ਹਿੰਮਤ ਰੱਖ ਕੇ ਇਨ੍ਹਾਂ ਹੜ੍ਹਾਂ ਦਾ ਸਾਹਮਣਾ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ