
ਮਾਨਸਾ, 5 ਨਵੰਬਰ (ਹਿੰ. ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਮਾਨਸਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੌਜ਼ ਸਬੰਧੀ ਪੈਨਸ਼ਨ ਲੈ ਰਹੇ ਜਿੰਨ੍ਹਾਂ ਸਾਬਕਾ ਸੈਨਿਕਾਂ/ਵਿਧਵਾਵਾਂ/ਆਸ਼ਰਿਤਾਂ ਦੀ ਮਹੀਨਾ ਨਵੰਬਰ 2025 ਦੌਰਾਨ ਜੀਵਤ ਹੋਣ ਸਬੰਧੀ ਆਨਲਾਈਨ ਸਪਰਸ਼ ਹਾਜ਼ਰੀ ਲੱਗਣੀ ਹੈ, ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮਾਨਸਾ (ਡੀ. ਸੀ. ਕੰਪਲੈਕਸ, ਮਾਨਸਾ) ਵਿਖੇ ਸਾਲਾਨਾ ਹਾਜ਼ਰੀ ਲਗਾਉਣ ਲਈ 17 ਨਵੰਬਰ 2025 ਤੱਕ (ਦਫ਼ਤਰੀ ਕੰਮ ਕਾਜ ਵਾਲੇ ਦਿਨਾਂ ਦੌਰਾਨ) ਇੱਕ ਵਿਸ਼ੇਸ਼ ਪੰਦਰਵਾੜਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਲਾਭ ਉਠਾਉਣ ਲਈ ਪੈਨਸ਼ਨਰ ਸਾਬਕਾ ਸੈਨਿਕ/ਵਿਧਵਾਵਾਂ/ਆਸ਼ਰਿਤ ਆਪਣਾ ਭਾਰਤੀ ਫੌਜ਼ ਦੀ ਪੈਨਸ਼ਨ ਵਾਲਾ ਸਪਰਸ਼ ਪੀ.ਪੀ.ਓ, ਆਧਾਰ ਕਾਰਡ, ਪੈਨਸ਼ਨ ਵਾਲੇ ਬੈਂਕ ਖਾਤੇ ਦੀ ਪਾਸਬੁੱਕ, ਸਪਰਸ਼ ਪੋਰਟਲ 'ਤੇ ਰਜਿਸਟਰਡ ਸੰਪਰਕ ਨੰਬਰ ਵਾਲਾ ਮੋਬਾਈਲ ਫੋਨ ਜਿਸ ਵਿੱਚ ਪੈਨਸ਼ਨ ਸਬੰਧੀ ਸੰਦੇਸ਼/ਮੈਸਜ ਆਉਂਦੇ ਹੋਣ ਅਤੇ ਹੋਰ ਸਬੰਧਤ ਅਸਲੀ ਦਸਤਾਵੇਜ਼ਾਂ ਸਮੇਤ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਖੇ ਪਹੁੰਚ ਕਰਕੇ ਆਪਣੀ ਪੈਨਸ਼ਨ ਸਬੰਧੀ ਹਾਜ਼ਰੀ ਲਗਵਾ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ