
ਜਲੰਧਰ , 6 ਨਵੰਬਰ (ਹਿੰ.ਸ.)|
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਰੋਜ਼ਾ (ਸੀ-ਜ਼ੋਨ) ‘ਜ਼ੋਨਲ ਯੁਵਕ ਮੇਲਾ 2025’ ਵਿਚ ਡੀਏਵੀ ਕਾਲਜ, ਜਲੰਧਰ ਦੇ ਵਿਦਿਆਰਥੀ ਕਲਾਕਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਸੰਗੀਤ, ਲਿਟਰੇਰੀ, ਨਾਚ, ਥੀਏਟਰ, ਫਾਈਨ ਆਰਟਸ ਸ਼੍ਰੇਣੀਆਂ ਅਧੀਨ 21 ਆਈਟਮਾਂ ਵਿਚ ਭਾਗ ਲਿਆ। ਜਿਨ੍ਹਾਂ ਵਿਚੋਂ ਗਿੱਧਾ, ਮਮਿੱਕਰੀ ਵਿਚ ਪਹਿਲਾ, ਵਾਦ-ਵਿਵਾਦ, ਕੌਲਾਜ਼, ਕਾਰਟੂਨਿੰਗ, ਕਲੇਅ ਮਾਡਲਿੰਗ, ਭੰਗੜਾ, ਕਾਵਿ-ਉਚਾਰਨ ਵਿਚ ਦੂਜਾ ਅਤੇ ਪੱਛਮੀ ਗਾਇਣ (ਸੋਲੋ) ਪ੍ਰਸ਼ਨੋਤਰੀ, ਸਕਿੱਟ, ਭਾਸ਼ਣ ਕਲਾ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ। ਪ੍ਰਤੀਭਾਗੀਆਂ ਵੱਲੋਂ ਜ਼ੋਨਲ ਯੁਵਕ ਮੇਲੇ ਵਿਚ ਹਾਸਲ ਕੀਤੀਆਂ ਉਪਲਬਧੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਪ੍ਰਤਿਸ਼ਠਾਵਾਨ ਮੰਚ ਉੱਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਅਤੇ ਜਿੱਤਣਾ ਇੱਕ ਅਤਿਅੰਤ ਮਾਣ ਵਾਲੀ ਗੱਲ ਹੈ। ਅਜਿਹੀਆਂ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਡੀਨ (ਈ.ਐੱਮ.ਏ), ਡਾ. ਰਾਜਨ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਸਲਾਹਿਆ। ਭਾਗੀਦਾਰ ਅਤੇ ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਲਈ ਕਾਲਜ ਵਿਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ