ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਨਿਸ਼ਾਨੇ ਹੁਣ ਤੋਂ ਹੀ ਚੁਣਨ ਦੀ ਤਾਕੀਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ (ਹਿੰ. ਸ.)। ਸਕੂਲ ਆਫ ਐਮੀਨੈਂਸ ਫੇਸ 11, ਮੋਹਾਲੀ ਦੇ 10+1 ਦੇ ਵਿਦਿਆਰਥੀਆਂ ਨੇ ਅੱਜ ਐਕਸਪੋਜ਼ਰ ਵਿਜਿਟ ਦੌਰਾਨ ਡੀ ਸੀ ਦਫਤਰ, ਐਸ ਡੀ ਐਮ ਦਫ਼ਤਰ, ਕੋਰਟ ਕੰਪਲੈਕਸ, ਸੇਵਾ ਕੇਂਦਰ, ਈਜ਼ੀ ਰਜਿਸਟਰੀ ਅਤੇ ਪਲਾਸ਼ਕਾ ਯੂਨੀਵਰਸਿਟੀ ਦਾ ਦੌਰਾ ਕੀਤਾ। ਬਾਅਦ ਵਿੱਚ ਜ਼ਿਲ੍ਹ
.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ (ਹਿੰ. ਸ.)। ਸਕੂਲ ਆਫ ਐਮੀਨੈਂਸ ਫੇਸ 11, ਮੋਹਾਲੀ ਦੇ 10+1 ਦੇ ਵਿਦਿਆਰਥੀਆਂ ਨੇ ਅੱਜ ਐਕਸਪੋਜ਼ਰ ਵਿਜਿਟ ਦੌਰਾਨ ਡੀ ਸੀ ਦਫਤਰ, ਐਸ ਡੀ ਐਮ ਦਫ਼ਤਰ, ਕੋਰਟ ਕੰਪਲੈਕਸ, ਸੇਵਾ ਕੇਂਦਰ, ਈਜ਼ੀ ਰਜਿਸਟਰੀ ਅਤੇ ਪਲਾਸ਼ਕਾ ਯੂਨੀਵਰਸਿਟੀ ਦਾ ਦੌਰਾ ਕੀਤਾ।

ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮੀਟਿੰਗ ਦੌਰਾਨ ਵਿਦਿਆਰਥੀਆਂ ਨੇ ਅੱਜ ਦੇ ਐਕਸਪੋਜ਼ਰ ਵਿਜਿਟ ਦੌਰਾਨ ਹਾਸਿਲ ਹੋਏ ਤਜਰਬੇ ਸਾਂਝੇ ਕੀਤੇ ਅਤੇ ਆਪਣੀਆਂ ਭਵਿੱਖੀ ਇੱਛਾਵਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਹਨਾਂ ਵਿਦਿਆਰਥੀਆਂ ਚ ਸ਼ਾਮਿਲ ਮਨਪ੍ਰੀਤ ਸਿੰਘ ਤੇ ਹਰਮਨ ਸਿੰਘ, ਹਸੀਨਾ, ਵੰਸ਼ਿਕਾ, ਗੁਰਸ਼ਰਨ ਕੌਰ ਤੇ ਅਮਨਜੋਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਐਕਸਪੋਜ਼ਰ ਵਿਜਿਟ ਨਾਲ ਉਹਨਾਂ ਦੇ ਬਹੁਤ ਸਾਰੇ ਸ਼ੰਕੇ ਨਿਵਰਿਤ ਹੋਏ ਹਨ। ਉਨਾਂ ਨੂੰ ਜਿੱਥੇ ਪਲਾਸ਼ਕਾ ਵਰਗੀ ਵੱਡੀ ਯੂਨੀਵਰਸਿਟੀ ਵਿੱਚ ਰੋਬੋਟਿਕ ਤਕਨੀਕ ਅਤੇ ਹੋਰ ਨਵੀਨਤਮ ਖੋਜਾਂ ਬਾਰੇ ਜਾਣਕਾਰੀ ਮਿਲੀ ਉੱਥੇ ਉਹਨਾਂ ਦੇ ਮਨ ਵਿੱਚ ਅਜਿਹੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਉਮੰਗ ਵੀ ਪੈਦਾ ਹੋਈ ਹੈ। ਕੋਰਟ ਕੰਪਲੈਕਸ ਦੇ ਦੌਰੇ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਅਦਾਲਤਾਂ ਵਿੱਚ ਨਿਆਇਕ ਅਫਸਰਾਂ ਵੱਲੋਂ ਕਿਸ ਤਰ੍ਹਾਂ ਮੁਕਦਮੇ ਸੁਣੇ ਜਾਂਦੇ ਹਨ, ਇਹ ਸਾਰਾ ਕੁਝ ਆਪਣੇ ਅੱਖੀ ਦੇਖ ਕੇ, ਉਨ੍ਹਾਂ ਨੂੰ ਬੜਾ ਚੰਗਾ ਲੱਗਾ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸੇਵਾ ਕੇਂਦਰ ਵਿਖੇ ਦੌਰੇ ਦੌਰਾਨ ਸੇਵਾ ਕੇਂਦਰ ਦੇ ਇੰਚਾਰਜ ਮਨੀਸ਼ ਕੁਮਾਰ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਡੋਮੀਸਾਈਲ, ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਅਜਿਹੀਆਂ ਕੁਲ 436 ਸੇਵਾਵਾਂ ਇਹਨਾਂ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਪ੍ਰਾਪਤ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਪਹਿਲ ਕਦਮੀ ਰਾਹੀਂ ਹੁਣ ਇਹ ਸੇਵਾਵਾਂ ਘਰ ਬੈਠਿਆਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜਿਸ ਲਈ ਕੇਵਲ 50 ਰੁਪਏ ਦੀ ਵਾਧੂ ਫੀਸ ਦੇਣੀ ਪੈਂਦੀ ਹੈ। ਘਰ ਬੈਠੇ ਇਹ ਸੇਵਾਵਾਂ ਲੈਣ ਲਈ ਟੋਲ ਫਰੀ ਨੰਬਰ 1076 ਡਾਇਲ ਕੀਤਾ ਜਾ ਸਕਦਾ ਹੈ।

ਈਜ਼ੀ ਰਜਿਸਟਰੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸੇਵਾ ਰਾਹੀਂ ਆਨਲਾਈਨ ਰਜਿਸਟਰੀ ਪ੍ਰਵਾਨਗੀ ਅਤੇ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਪਾਰਦਰਸ਼ਤਾ ਦੇ ਨਾਲ-ਨਾਲ ਖੱਜਲ ਖੁਆਰੀ ਤੋਂ ਮੁਕਤੀ ਮਿਲੇਗੀ।

ਐਸ ਡੀ ਐਮ ਦਮਨਦੀਪ ਕੌਰ ਨੇ ਆਪਣੇ ਦਫਤਰ ਵਿੱਚ ਆਏ ਇਹਨਾਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਜਿੱਥੇ ਸਿਵਲ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ, ਉਥੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ, ਪੜ੍ਹਾਈ ਅਤੇ ਆਪਣੇ ਨਿਸ਼ਾਨੇ ਤੇ ਧਿਆਨ ਕੇਂਦਰਿਤ ਕਰਨ ਬਾਰੇ ਸਿੱਖਿਆ ਦਿੱਤੀ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਿਦਿਆਰਥੀਆਂ ਦੇ ਅੱਜ ਦੇ ਇਸ ਐਕਸਪੋਜ਼ਰ ਵਿਜਿਟ ਦਾ ਫੀਡਬੈਕ ਪੁੱਛਿਆ ਅਤੇ ਉਨਾਂ ਤੇ ਇਹਨਾਂ ਥਾਵਾਂ ਦੇ ਦੌਰੇ ਦੇ ਪਏ ਪ੍ਰਭਾਵ ਬਾਰੇ ਵੀ ਜਾਣਕਾਰੀ ਲਈ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਸੁਹਿਰਦਤਾ ਪੂਰਨ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਭਵਿੱਖ ਬਾਰੇ ਸੰਜੀਦਾ ਹੁੰਦੇ ਹੋਏ, ਹੁਣ ਤੋਂ ਹੀ ਆਪਣਾ ਨਿਸ਼ਾਨਾ ਨਿਰਧਾਰਿਤ ਕਰ ਲੈਣ। ਉਨਾਂ ਨੇ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ, ਜੱਜ ਬਣਨਾ ਹੈ, ਸਿਵਲ ਸੇਵਾਵਾਂ ਵਿੱਚ ਜਾਣਾ ਹੈ, ਵਕੀਲ ਬਣਨਾ ਹੈ, ਸਾਇੰਟਿਸਟ ਬਣਨਾ ਹੈ ਜਾਂ ਉਨ੍ਹਾਂ ਦਾ ਕੋਈ ਹੋਰ ਟੀਚਾ ਹੈ, ਉਸ ਦੀ ਪ੍ਰਾਪਤੀ ਲਈ ਹੁਣ ਤੋਂ ਹੀ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੇਸ਼ਕਸ਼ ਕੀਤੀ ਕਿ ਉਹ ਆਪਣੇ ਐਕਸਪੋਜ਼ਰ ਵਿਜਿਟ ਤਹਿਤ ਜੇਕਰ ਹੋਰ ਵੀ ਕਿਤੇ ਜਾਣ ਦੇ ਚਾਹਵਾਨ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਜੋ ਉਹ ਸਿੱਖਿਆ ਵਿਭਾਗ ਨਾਲ ਮਿਲ ਕੇ ਇਸ ਦਾ ਪ੍ਰਬੰਧ ਕਰਵਾ ਸਕਣ। ਜ਼ਿਕਰਯੋਗ ਹੈ ਕਿ ਇਹ ਸਕੂਲ ਆਫ ਐਮੀਨੈਂਸ ਡਿਪਟੀ ਕਮਿਸ਼ਨਰ ਵੱਲੋਂ ਸਰਕਾਰ ਦੇ ਮੈਂਟਰਸ਼ਿਪ ਪ੍ਰੋਗਰਾਮ ਤਹਿਤ ਅਪਣਾਇਆ ਹੋਇਆ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande