ਤਰਨਤਾਰਨ ਦੀ ਸੰਗਤ ਭਾਈ ਮਨਦੀਪ ਸਿੰਘ ਦੀ ਇਕਪਾਸੜ ਜਿੱਤ ਦਾ ਮਨ ਬਣਾ ਚੁੱਕੀ ਹੈ - ਗਿਆਨੀ ਹਰਪ੍ਰੀਤ ਸਿੰਘ
ਤਰਨਤਾਰਨ, 6 ਨਵੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅੱਜ ਸ੍ਰੀ ਤਰਨਤਾਰਨ ਸਾਹਿਬ ਦੀ ਪੰਥਕ ਧਰਤੀ ਦੀ ਸੰਗਤ ਭਾਈ
ਤਰਨਤਾਰਨ ਦੀ ਸੰਗਤ ਭਾਈ ਮਨਦੀਪ ਸਿੰਘ ਦੀ ਇਕਪਾਸੜ ਜਿੱਤ ਦਾ ਮਨ ਬਣਾ ਚੁੱਕੀ ਹੈ - ਗਿਆਨੀ ਹਰਪ੍ਰੀਤ ਸਿੰਘ


ਤਰਨਤਾਰਨ, 6 ਨਵੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅੱਜ ਸ੍ਰੀ ਤਰਨਤਾਰਨ ਸਾਹਿਬ ਦੀ ਪੰਥਕ ਧਰਤੀ ਦੀ ਸੰਗਤ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾ ਚੁੱਕੀ ਹੈ। ਸੰਗਤ ਦੇ ਪਿਆਰ, ਸਤਿਕਾਰ ਅਤੇ ਸਮਰਥਨ ਨੇ ਸਾਫ ਕਰ ਦਿੱਤਾ ਹੈ ਕਿ ਇਹ ਇਕਪਾਸੜ ਜਿੱਤ ਹੋਵੇਗੀ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਤਾ ਧਿਰ ਆਮ ਆਦਮੀ ਪਾਰਟੀ ਪੰਥਕ ਏਕਤਾ ਨੂੰ ਦੇਖ ਬੁਖਲਾ ਚੁੱਕੀ ਹੈ। ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਨੂੰ ਆਪਣੇ ਹਿੱਤ ਲਈ ਵਰਤਿਆ ਜਾ ਰਿਹਾ ਹੈ। ਨਸ਼ੇ ਅਤੇ ਗੈਂਗਸਟਰਾਂ ਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅੱਜ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਫ਼ਿਰੌਤੀਆਂ ਦੀ ਮੰਗ ਨਾਲ ਵਪਾਰੀ ਵਰਗ ਪ੍ਰੇਸ਼ਾਨ ਹੈ, ਨਸ਼ੇ ਦੀ ਦਲਦਲ ਡੂੰਘੀ ਹੋ ਚੁੱਕੀ ਹੈ ਪਰ ਸਰਕਾਰ ਕੋਲ ਸਿਰਫ਼ ਤੇ ਸਿਰਫ਼ ਹਾਸੋਹੀਣੇ ਬਿਆਨ ਅਤੇ ਦਾਅਵੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਵਿੱਚ ਜਮਾਨਤ ਜ਼ਬਤ ਹੋਣ ਤੋਂ ਬਚਣ ਲਈ ਬਾਦਲ ਧੜੇ ਨੇ ਹੁਣ ਐਸਜੀਪੀਸੀ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੱਜ ਪੰਜਾਬ ਦਾ ਮੀਡੀਆ ਵਿੱਚ ਇਸ ਗੱਲ ਨੂੰ ਲੈਕੇ ਚਰਚਾ ਕਰ ਰਿਹਾ ਹੈ ਕਿ ਕਿਵੇਂ ਸੁਖਬੀਰ ਬਾਦਲ ਐਸਜੀਪੀਸੀ ਵਰਗੀ ਵੱਡੀ ਸੰਸਥਾ ਨੂੰ ਨਿੱਜੀ ਕੰਪਨੀ ਬਣਾ ਚੁੱਕਾ ਹੈ। ਸਰਕਾਰ ਲੋਕ ਲੁਭਾਊ ਵਾਅਦੇ ਅਤੇ ਦਾਅਵੇ ਕਰ ਰਹੀ ਹੈ ਤਾਂ ਸੁਖਬੀਰ ਬਾਦਲ ਐਸਜੀਪੀਸੀ ਤੇ ਦਬਾਅ ਬਣਾ ਕੇ ਐਸਜੀਪੀਸੀ ਵਿੱਚ 60 ਤੋਂ ਵੱਧ ਨੌਕਰੀਆਂ ਸਿਰਫ ਤਰਨਤਾਰਨ ਦੇ ਵਿੱਚ ਆਪਣੇ ਸਮਰਥਕਾਂ ਨੂੰ ਦਿਵਾ ਚੁੱਕਾ ਹੈ। ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਹਿੱਤ ਲਈ ਵਰਤਿਆ ਜਾ ਰਿਹਾ ਹੈ।

ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹਲਕਾ ਤਰਨਤਾਰਨ ਦੀ ਸੰਗਤ ਨੂੰ ਅਪੀਲ ਕੀਤੀ ਕਿ ਭਾਈ ਮਨਦੀਪ ਦੇ ਭਰਾ ਭਾਈ ਸੰਦੀਪ ਸਿੰਘ ਦੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ, ਖਾਸ ਤੌਰ ’ਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਭ ਤੋਂ ਵੱਧ ਸੰਤਾਪ ਹੰਢਾ ਚੁੱਕੀ ਤਰਨਤਾਰਨ ਦੀ ਧਰਤੀ ਇਸ ਦੀ ਪ੍ਰਤੱਖ ਉਦਾਰਹਣ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਭਾਈ ਮਨਦੀਪ ਸਿੰਘ ਹੱਕ ਵਿੱਚ ਪਿੰਡ ਰਟੌਲ, ਦੋਭਲੀਆ, ਮਾਲੂਵਾਲ, ਠਰੂ ਸਹਿਤ ਦਰਜਨ ਤੋਂ ਵੱਧ ਪਿੰਡਾਂ ਵਿਚ ਪ੍ਰਚਾਰ ਸਮਾਗਮਾਂ ਵਿੱਚ ਹਿੱਸਾ ਲਿਆ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande