
ਪਟਨਾ, 6 ਨਵੰਬਰ (ਹਿੰ.ਸ.)। ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 18 ਜ਼ਿਲ੍ਹਿਆਂ ਦੀਆਂ 121 ਸੀਟਾਂ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਕਰੀਬ 3.75 ਕਰੋੜ ਤੋਂ ਵੱਧ ਵੋਟਰ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ’ਚ ਬੰਦ ਕਰਨਗੇ।
ਪਹਿਲੇ ਪੜਾਅ ਵਿੱਚ, ਗਯਾਜੀ, ਔਰੰਗਾਬਾਦ, ਨਵਾਦਾ, ਕੈਮੂਰ, ਰੋਹਤਾਸ, ਅਰਵਲ, ਜਹਾਨਾਬਾਦ, ਪਟਨਾ, ਭੋਜਪੁਰ, ਬਕਸਰ, ਨਾਲੰਦਾ, ਲਖੀਸਰਾਏ, ਸ਼ੇਖਪੁਰਾ, ਜਮੂਈ, ਮੁੰਗੇਰ, ਬਾਂਕਾ, ਭਾਗਲਪੁਰ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਲਗਭਗ 65,000 ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪੇਂਡੂ ਖੇਤਰਾਂ ਵਿੱਚ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਦੁਪਹਿਰ ਤੱਕ ਵੋਟਰਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ