ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਜ਼-1 'ਚ ਵਿਕਾਸ ਕਾਰਜਾਂ ਦਾ ਉਦਘਾਟਨ
ਲੁਧਿਆਣਾ, 10 ਦਸੰਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਜ਼-1 ਮਾਰਕੀਟ ਵਿਖੇ ਨਵੀਂ ਸੜਕ ਨਿਰਮਾਣ ਅਤੇ ਸਾਈਡ ਗਰਿੱਲ ''ਤੇ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 98.25 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਦੁੱਗਰੀ ਫੇਜ਼-1 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ।


ਲੁਧਿਆਣਾ, 10 ਦਸੰਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਜ਼-1 ਮਾਰਕੀਟ ਵਿਖੇ ਨਵੀਂ ਸੜਕ ਨਿਰਮਾਣ ਅਤੇ ਸਾਈਡ ਗਰਿੱਲ 'ਤੇ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 98.25 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਮਾਰਕੀਟ ਪ੍ਰਧਾਨ ਭੁਪਿੰਦਰ ਸਿੰਘ ਬਸੰਤ, ਚੇਅਰਮੈਨ ਜਸਬੀਰ ਸਿੰਘ ਜੱਸਲ, ਸਚਿਨ ਮਨਚੰਦਾ ਅਤੇ ਪੁਨੀਤ ਮਲਹੋਤਰਾ ਵੱਲੋਂ ਗੁਲਦਸਤਾ ਭੇਂਟ ਕਰਕੇ ਆਪਣੇ ਹਰਮਨ ਪਿਆਰੇ ਵਿਧਾਇਕ ਸਿੱਧੂ ਦਾ ਸਨਮਾਨ ਕੀਤਾ ਗਿਆ।

ਮਾਰਕੀਟ ਪ੍ਰਧਾਨ ਭੁਪਿੰਦਰ ਸਿੰਘ ਬਸੰਤ ਵੱਲੋਂ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ''ਸਰਕਾਰਾਂ ਕਈ ਆਈਆਂ ਤੇ ਗਈਆਂ ਪਰ ਸਾਡੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਾਅਦੇ ਅਤੇ ਜ਼ੁਬਾਨ ਦੇ ਪੱਕੇ ਇਨਸਾਨ ਹਨ, ਇਹ ਜੋ ਕੁਝ ਕਹਿੰਦੇ ਹਨ, ਉਹ ਸਮਾਂ ਸੀਮਾ ਤੋਂ ਪਹਿਲਾਂ ਹੀ ਪੂਰਾ ਕਰਕੇ ਦਿਖਾ ਦਿੰਦੇ ਹਨ।'' ਉਹਨਾਂ ਇਹ ਵੀ ਕਿਹਾ ਕਿ ਅਸੀਂ ਵਿਧਾਇਕ ਸਿੱਧੂ ਨੂੰ ਸਿਰਫ ਸੜਕ ਦੀ ਹਾਲਤ ਵਧੀਆ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਆਪਣੇ ਵੱਲੋਂ ਮਾਰਕੀਟ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਜੋ ਕੁਝ ਕੀਤਾ ਹੈ ਉਹ ਕਾਬਲੇ ਤਾਰੀਫ ਹੈ, ਜੋ ਵਿਧਾਇਕ ਸਿੱਧੂ ਦਾ ਆਪਣੇ ਹਲਕੇ ਪ੍ਰਤੀ ਆਪਣਾਪਣ, ਗੰਭੀਰਤਾ ਅਤੇ ਸੰਜੀਦਗੀ ਨੂੰ ਦਰਸਾਉਂਦਾ ਹੈ। ਮਾਰਕੀਟ ਪ੍ਰਧਾਨ ਨੇ ਕਿਹਾ ਕਿ ਇਹੀ ਗੱਲਾਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਨੂੰ ਬਾਕੀ ਨੇਤਾਵਾਂ ਨਾਲੋਂ ਅਲੱਗ ਕਤਾਰ ਵਿੱਚ ਖੜਾ ਕਰਦੀਆਂ ਹਨ।

ਇਸ ਮੌਕੇ ਵਿਧਾਇਕ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਤੁਹਾਡਾ ਇਹ ਪਿਆਰ ਅਤੇ ਲਗਾਵ ਮੈਨੂੰ ਹਲਕੇ ਦੀ ਦਿਨ ਰਾਤ ਸੇਵਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਮੈਂ ਹਲਕੇ ਦੇ ਵਸਨੀਕਾਂ ਦਾ ਸੇਵਾਦਾਰ ਹਾਂ ਅਤੇ ਸੱਚਾ ਸੇਵਾਦਾਰ ਉਹੀ ਹੁੰਦਾ ਹੈ ਜੋ ਸੰਗਤ ਦੇ ਹੁਕਮ ਤੋਂ ਪਹਿਲਾਂ ਕੰਮ ਕਰਕੇ ਦਿਖਾਵੇ। ਉਨਾਂ ਕਿਹਾ ਕਿ ਇਹ ਸੜਕਾਂ ਤੁਹਾਡੇ ਪੈਸੇ ਦੀਆਂ ਬਣ ਰਹੀਆਂ ਹਨ ਅਤੇ ਤੁਹਾਡਾ ਸੰਪੂਰਨ ਹੱਕ ਹੈ ਕਿ ਤੁਸੀਂ ਆਪ ਖੜੇ ਹੋ ਕੇ ਇਸਦੀ ਕੁਆਲਿਟੀ ਨੂੰ ਚੈੱਕ ਕਰੋ, ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਖਰਾਬੀ ਜਾਂ ਘਟੀਆ ਮਟੀਰੀਅਲ ਲੱਗਦਾ ਹੈ ਤਾਂ ਮੌਕੇ 'ਤੇ ਹੀ ਕੰਮ ਰੁਕਵਾ ਕੇ ਮੈਨੂੰ ਸੱਦਿਆ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande