ਮੱਧ ਪ੍ਰਦੇਸ਼: ਭਿਆਨਕ ਸੜਕ ਹਾਦਸੇ ਵਿੱਚ ਮੋਰੇਨਾ ਬੰਬ ਸਕੁਐਡ ਦੇ ਚਾਰ ਜਵਾਨਾਂ ਦੀ ਗਈ ਜਾਨ, ਇੱਕ ਗੰਭੀਰ ਜ਼ਖਮੀ
ਭੋਪਾਲ, 10 ਦਸੰਬਰ (ਹਿ.ਸ.)। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ ''ਤੇ ਬਾਂਦਰੀ ਅਤੇ ਮਾਲਥੋਨ ਵਿਚਕਾਰ ਸਵੇਰੇ 4 ਵਜੇ ਦੇ ਕਰੀਬ ਭਿਆਨਕ ਸੜਕ ਹਾਦਸੇ ਵਿੱਚ ਮੋਰੇਨਾ ਬੰਬ ਡਿਸਪੋਜ਼ਲ ਅਤੇ ਡੌਗ ਸਕੁਐਡ ਦੇ ਚਾਰ ਜਵਾਨਾਂ ਦੀ ਜਾਨ ਚਲੀ ਗਈ। ਇੱਕ ਹੋਰ ਜਵਾਨ ਗੰਭੀਰ ਜ਼ਖਮੀ ਹੈ ਅਤੇ ਭੋਪਾਲ ਵਿ
ਭਿਆਨਕ ਹਾਦਸਾ


ਭਿਆਨਕ ਹਾਦਸਾ


ਭਿਆਨਕ ਹਾਦਸਾ


ਭੋਪਾਲ, 10 ਦਸੰਬਰ (ਹਿ.ਸ.)। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ 'ਤੇ ਬਾਂਦਰੀ ਅਤੇ ਮਾਲਥੋਨ ਵਿਚਕਾਰ ਸਵੇਰੇ 4 ਵਜੇ ਦੇ ਕਰੀਬ ਭਿਆਨਕ ਸੜਕ ਹਾਦਸੇ ਵਿੱਚ ਮੋਰੇਨਾ ਬੰਬ ਡਿਸਪੋਜ਼ਲ ਅਤੇ ਡੌਗ ਸਕੁਐਡ ਦੇ ਚਾਰ ਜਵਾਨਾਂ ਦੀ ਜਾਨ ਚਲੀ ਗਈ। ਇੱਕ ਹੋਰ ਜਵਾਨ ਗੰਭੀਰ ਜ਼ਖਮੀ ਹੈ ਅਤੇ ਭੋਪਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿੱਚ ਪੁਲਿਸ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।

ਮੁੱਢਲੀ ਜਾਣਕਾਰੀ ਅਨੁਸਾਰ, ਬੰਬ ਡਿਸਪੋਜ਼ਲ ਅਤੇ ਡੌਗ ਸਕੁਐਡ ਟੀਮ ਦੀ ਗੱਡੀ, ਜੋ ਮੋਰੇਨਾ ਤੋਂ ਵਿਸ਼ੇਸ਼ ਡਿਊਟੀ 'ਤੇ ਰਵਾਨਾ ਹੋਈ ਸੀ, ਸਾਗਰ ਵੱਲ ਜਾ ਰਹੀ ਸੀ। ਸਵੇਰੇ-ਸਵੇਰੇ, ਸੰਘਣੇ ਹਨੇਰੇ ਅਤੇ ਹਾਈਵੇਅ 'ਤੇ ਤੇਜ਼ ਰਫ਼ਤਾਰ ਆਵਾਜਾਈ ਦੇ ਵਿਚਕਾਰ, ਇਹ ਪੁਲਿਸ ਗੱਡੀ ਸਾਹਮਣੇ ਤੋਂ ਆ ਰਹੇ ਇੱਕ ਕੰਟੇਨਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਚਾਰ ਜਵਾਨਾਂ ਨੇ ਮੌਕੇ ’ਤੇ ਦਮ ਤੋੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜ਼ਖਮੀ ਜਵਾਨਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਭੇਜ ਦਿੱਤਾ।ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਵਿੱਚ ਕਾਂਸਟੇਬਲ ਪ੍ਰਦੁਮਨ ਦੀਕਸ਼ਿਤ (ਨਿਵਾਸੀ ਮੋਰੇਨਾ), ਕਾਂਸਟੇਬਲ ਅਮਨ ਕੌਰਵ (ਨਿਵਾਸੀ ਮੋਰੇਨਾ), ਡਰਾਈਵਰ ਪਰਮਲਾਲ ਤੋਮਰ (ਨਿਵਾਸੀ ਮੋਰੇਨਾ) ਅਤੇ ਡੌਗ ਮਾਸਟਰ ਵਿਨੋਦ ਸ਼ਰਮਾ (ਨਿਵਾਸੀ ਭਿੰਡ) ਸ਼ਾਮਲ ਹਨ। ਹਾਦਸੇ ਵਿੱਚ ਜ਼ਖਮੀ ਹੋਏ ਕਾਂਸਟੇਬਲ ਰਾਜੀਵ ਚੌਹਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਭੋਪਾਲ ਦੇ ਬਾਂਸਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਸਮੇਂ ਗੱਡੀ ਵਿੱਚ ਮੌਜੂਦ ਡੌਗ ਸਕੁਐਡ ਦਾ ਸਿਖਲਾਈ ਪ੍ਰਾਪਤ ਡੌਗ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਸਥਾਨਕ ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸ਼ੱਕ ਹੈ ਕਿ ਪੁਲਿਸ ਦੀ ਕਾਰ ਤੇਜ਼ ਰਫ਼ਤਾਰ ਜਾਂ ਅਚਾਨਕ ਆ ਰਹੇ ਵਾਹਨ ਕਾਰਨ ਕੰਟਰੋਲ ਗੁਆ ਬੈਠੀ ਅਤੇ ਕੰਟੇਨਰ ਨਾਲ ਟਕਰਾ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੰਟੇਨਰ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਹਾਦਸੇ ਦੀ ਸੂਚਨਾ ਮਿਲਦੇ ਹੀ, ਸਾਗਰ ਪੁਲਿਸ ਦੇ ਸੀਨੀਅਰ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈਆਂ। ਹਾਈਵੇਅ 'ਤੇ ਆਵਾਜਾਈ ਨੂੰ ਵੀ ਅਸਥਾਈ ਤੌਰ 'ਤੇ ਰੋਕਣਾ ਵੀ ਪਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande