ਅਨੁਰਾਗ ਠਾਕੁਰ ਨੇ ਟੀਐਮਸੀ ਸੰਸਦ 'ਤੇ ਲੋਕ ਸਭਾ ਵਿੱਚ ਈ-ਸਿਗਰੇਟ ਪੀਣ ਦਾ ਦੋਸ਼ ਲਗਾਇਆ
ਨਵੀਂ ਦਿੱਲੀ, 11 ਦਸੰਬਰ (ਹਿੰ.ਸ.)। ਲੋਕ ਸਭਾ ’ਚ ਵੀਰਵਾਰ ਨੂੰ ਉਸ ਸਮੇਂ ਹੰਗਾਮੇ ਦੇ ਹਲਾਤ ਬਣ ਗਏ, ਜਦੋਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ ''ਤੇ ਸਦਨ ਦੇ ਅੰਦਰ ਈ-ਸਿਗਰੇਟ ਪੀਣ ਦਾ ਗੰਭੀਰ ਦੋਸ਼ ਲਗਾਇਆ। ਕਿਸੇ ਵੀ ਮੈਂਬਰ ਦਾ ਨਾਮ ਲਏ ਬਿਨਾਂ, ਠਾਕੁਰ ਨੇ ਕਿ
ਵੀਰਵਾਰ ਨੂੰ ਲੋਕ ਸਭਾ ਵਿੱਚ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ।


ਨਵੀਂ ਦਿੱਲੀ, 11 ਦਸੰਬਰ (ਹਿੰ.ਸ.)। ਲੋਕ ਸਭਾ ’ਚ ਵੀਰਵਾਰ ਨੂੰ ਉਸ ਸਮੇਂ ਹੰਗਾਮੇ ਦੇ ਹਲਾਤ ਬਣ ਗਏ, ਜਦੋਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ 'ਤੇ ਸਦਨ ਦੇ ਅੰਦਰ ਈ-ਸਿਗਰੇਟ ਪੀਣ ਦਾ ਗੰਭੀਰ ਦੋਸ਼ ਲਗਾਇਆ। ਕਿਸੇ ਵੀ ਮੈਂਬਰ ਦਾ ਨਾਮ ਲਏ ਬਿਨਾਂ, ਠਾਕੁਰ ਨੇ ਕਿਹਾ ਕਿ ਦੇਸ਼ ਭਰ ਵਿੱਚ ਈ-ਸਿਗਰੇਟ 'ਤੇ ਪਾਬੰਦੀ ਹੈ, ਅਜਿਹੇ ’ਚ ਲੋਕ ਸਭਾ ਅਹਾਤੇ ਦੇ ਅੰਦਰ ਇਨ੍ਹਾਂ ਦੀ ਵਰਤੋਂ ਸੰਸਦੀ ਮਰਿਆਦਾ ਦੀ ਸਪੱਸ਼ਟ ਉਲੰਘਣਾ ਹੈ।

ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ, ਠਾਕੁਰ ਨੇ ਸਪੀਕਰ ਓਮ ਬਿਰਲਾ ਨੂੰ ਪੁੱਛਿਆ ਕਿ ਕੀ ਸਦਨ ਵਿੱਚ ਈ-ਸਿਗਰੇਟ ਦੀ ਵਰਤੋਂ ਲਈ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ ਨੂੰ ਕਈ ਦਿਨਾਂ ਤੋਂ ਲੋਕ ਸਭਾ ਦੇ ਅੰਦਰ ਈ ਸਿਗਰਟ ਪੀਂਦੇ ਦੇਖਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਸਪੀਕਰ ਓਮ ਬਿਰਲਾ ਨੇ ਸਪੱਸ਼ਟ ਕੀਤਾ ਕਿ ਸਦਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਗਰਟਨੋਸ਼ੀ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਇਸਦੀ ਕੋਈ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਘਟਨਾ ਦੇ ਸਬੂਤ ਉਨ੍ਹਾਂ ਦੇ ਧਿਆਨ ਵਿੱਚ ਆਉਂਦੇ ਹਨ, ਤਾਂ ਨਿਯਮਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸਪੀਕਰ ਨੇ ਸਾਰੇ ਮੈਂਬਰਾਂ ਨੂੰ ਸੰਸਦੀ ਪਰੰਪਰਾਵਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande