ਕਮਿਸ਼ਨਰ ਨਗਰ ਨਿਗਮ ਜਸਪਿੰਦਰ ਸਿੰਘ ਵੱਲੋਂ ਧੱਲੇਕੇ-ਰੱਤੀਆਂ ਰੋਡ ’ਤੇ ਸਥਿਤ ਡੰਪ ਦਾ ਜਾਇਜਾ
ਮੋਗਾ, 11 ਦਸੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਜਸਪਿੰਦਰ ਸਿੰਘ ਵੱਲੋ ਸਵੱਛ ਭਾਰਤ ਮਿਸ਼ਨ ਦੇ ਤਹਿਤ ਧੱਲੇਕੇ-ਰੱਤੀਆਂ ਰੋਡ ਤੇ ਸਥਿਤ ਡੰਪ ਦਾ ਦੌਰਾ ਕੀਤਾ। ਉਹਨਾਂ ਡੰਪ ਸਾਈਟ ਤੇ ਬਾਇਓ-ਰੈਮੀਡੇਸ਼ਨ ਦੇ ਕੰਮ ਦਾ ਨਿਰੀਖਣ ਕਰਦਿਆ, ਨਗਰ ਨਿਗਮ ਦੇ ਅਧਿਕਾਰੀਆਂ
ਕਮਿਸ਼ਨਰ ਨਗਰ ਨਿਗਮ ਜਸਪਿੰਦਰ ਸਿੰਘ ਧੱਲੇਕੇ-ਰੱਤੀਆਂ ਰੋਡ ’ਤੇ ਸਥਿਤ ਡੰਪ ਦਾ ਜਾਇਜਾ ਲੈਦੇ ਹੋਏ।


ਮੋਗਾ, 11 ਦਸੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਜਸਪਿੰਦਰ ਸਿੰਘ ਵੱਲੋ ਸਵੱਛ ਭਾਰਤ ਮਿਸ਼ਨ ਦੇ ਤਹਿਤ ਧੱਲੇਕੇ-ਰੱਤੀਆਂ ਰੋਡ ਤੇ ਸਥਿਤ ਡੰਪ ਦਾ ਦੌਰਾ ਕੀਤਾ। ਉਹਨਾਂ ਡੰਪ ਸਾਈਟ ਤੇ ਬਾਇਓ-ਰੈਮੀਡੇਸ਼ਨ ਦੇ ਕੰਮ ਦਾ ਨਿਰੀਖਣ ਕਰਦਿਆ, ਨਗਰ ਨਿਗਮ ਦੇ ਅਧਿਕਾਰੀਆਂ ਤੋਂ ਬਾਇਓ-ਰੈਮੀਡੇਸ਼ਨ ਦੇ ਕੰਮ ਦੀ ਜਾਣਕਾਰੀ ਲਈ। ਉਹਨਾਂ ਅਧਿਕਾਰੀਆਂ ਨੂੰ ਨਗਰ ਨਿਗਮ ਦੀਆਂ ਖਾਲੀ ਪਈਆਂ ਥਾਵਾਂ ਦੀ ਸ਼ਨਾਖ਼ਤ ਕਰਕੇ ਉੱਥੇ ਬਾਇਓ ਰੈਜੀਡਿਊ ਦੀ ਖਪਤ ਲਈ ਕਿਹਾ। ਇਸ ਤੋਂ ਬਾਅਦ ਉਹਨਾਂ ਆਯੂਸ਼ ਹਸਪਤਾਲ ਦਾ ਵੀ ਦੌਰਾ ਕੀਤਾ। ਉਹਨਾਂ ਹਸਪਤਾਲ ਵਿੱਚ ਕਿਸੇ ਵੀ ਡਾਕਟਰ ਦੇ ਹਾਜ਼ਰ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਨੂੰ ਆਯੂਸ਼ ਹਸਪਤਾਲ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਦਫਤਰ ਵਿੱਚ ਹਾਜ਼ਰ ਹੋਣ ਦੀ ਹਦਾਇਤ ਕੀਤੀ।

ਜਸਪਿੰਦਰ ਸਿੰਘ ਵੱਲੋਂ ਡਾਗ ਸ਼ੈਲਟਰ ਦਾ ਜਾਇਜਾ ਲਿਆ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਵੀਨ ਕੁਮਾਰ ਸ਼ਰਮਾ ਕਾਰਜਕਾਰੀ ਮੇਅਰ ਵੀ ਮੌਜੂਦ ਸਨ। ਉਹਨਾਂ ਨਗਰ ਨਿਗਮ ਮੋਗਾ ਦੇ ਸਟੇਰੀਲਾਈਜੇਸ਼ਨ ਸੈਂਟਰ ਤੇ ਚੱਲ ਰਹੇ ਏ.ਬੀ.ਸੀ.(ਐਨੀਮਲ ਬਰਥ ਕੰਟਰੋਲ) ਪ੍ਰੋਗਰਾਮ ਬਾਰੇ ਜਾਣਕਾਰੀ ਲਈ ਗਈ। ਉੱਥੇ ਮੌਜੂਦ ਡਾਕਟਰ ਪਾਸੋ ਐਨੀਮਲ ਬਰਥ ਕੰਟਰੋਲ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ। ਉਹਨਾਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ ਤਹਿਤ ਡੌਗ ਸ਼ੈਲਟਰ ਦੀ ਸਮਰੱਥਾ ਨੂੰ ਵਧਾਉਣ ਦੀ ਹਦਾਇਤ ਕੀਤੀ ਗਈ। ਸੈਂਟਰ ਤੇ ਬੁਨਿਆਦੀ ਢਾਂਚੇ ਵਿੱਚ ਪਾਈਆ ਗਈਆਂ ਊਣਤਾਈਆਂ/ਖਾਮੀਆਂ ਜਿਵੇਂ ਕਿ ਪਾਣੀ ਦੀ ਲੀਕੇਜ਼, ਪਿੰਜਰਿਆਂ ਦੀ ਰਿਪੇਅਰ ਆਦਿ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਸਲਾਟਰ ਹਾਊਸ ਦਾ ਵੀ ਦੌਰਾ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande