
ਮੁੰਬਈ, 11 ਦਸੰਬਰ (ਹਿੰ.ਸ.)। ਬਾਲੀਵੁੱਡ ਸਟਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਸਫਲਤਾ ਦੀ ਨਵੀੀ ਉਡਾਣ ਭਰ ਰਹੇ ਹਨ। ਉਨ੍ਹਾਂ ਦੀ ਜਾਸੂਸੀ ਐਕਸ਼ਨ-ਥ੍ਰਿਲਰ ਫਿਲਮ ਧੁਰੰਧਰ ਸਿਨੇਮਾਘਰਾਂ ਵਿੱਚ ਸਨਸਨੀ ਮਚਾ ਰਹੀ ਹੈ। ਦਰਸ਼ਕ ਅਤੇ ਇੰਡਸਟਰੀ ਦੇ ਦਿੱਗਜ ਦੋਵੇਂ ਹੀ ਫਿਲਮ ਦੀ ਪ੍ਰਸ਼ੰਸਾ ਕਰ ਰਹੇ ਹਨ। ਅਕਸ਼ੈ ਕੁਮਾਰ ਅਤੇ ਅਨੁਪਮ ਖੇਰ ਤੋਂ ਬਾਅਦ, ਰਿਤਿਕ ਰੋਸ਼ਨ ਵੀ ਧੁਰੰਧਰ ਦੇ ਪ੍ਰਸ਼ੰਸਕ ਬਣ ਗਏ ਹਨ। ਫਿਲਮ ਨੇ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਇਸਦੇ ਸੀਕਵਲ ਦੀ ਉਡੀਕ ਕਰਨ ਲੱਗੇ ਹਨ।
ਰਿਤਿਕ ਰੋਸ਼ਨ ਨੇ ਕੀਤੀ ਪ੍ਰਸ਼ੰਸਾ :
ਰਿਤਿਕ ਨੇ ਐਕਸ ’ਤੇ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਲਿਖਿਆ, ਧੁਰੰਧਰ ਅਜੇ ਵੀ ਮੇਰੇ ਦਿਮਾਗ ਤੋਂ ਨਹੀਂ ਨਿਕਲ ਰਹੀ। ਆਦਿਤਿਆ ਧਰ, ਤੁਸੀਂ ਸ਼ਾਨਦਾਰ ਫਿਲਮ ਨਿਰਮਾਤਾ ਹੋ। ਰਣਵੀਰ... ਸ਼ਾਂਤ ਤੋਂ ਉਗਰ ਤੱਕ ਦਾ ਸਫ਼ਰ, ਸ਼ਾਨਦਾਰ ਅਤੇ ਗਜ਼ਬ ਦੀ ਇਕਸਾਰਤਾ! ਅਕਸ਼ੈ ਖੰਨਾ ਹਮੇਸ਼ਾ ਮੇਰੇ ਪਸੰਦੀਦਾ ਰਹੇ ਹਨ, ਅਤੇ ਇਹ ਫਿਲਮ ਉਸਦੀ ਪੁਸ਼ਟੀ ਕਰਦੀ ਹੈ। ਆਰ. ਮਾਧਵਨ, ਤੁਸੀਂ ਸ਼ਕਤੀ ਅਤੇ ਮਾਣ ਨਾਲ ਭਰਿਆ ਸ਼ਾਨਦਾਰ ਪ੍ਰਦਰਸ਼ਨ ਦਿੱਤਾ! ਰਾਕੇਸ਼ ਬੇਦੀ ਸਾਹੇਬ, ਤੁਸੀਂ ਜੋ ਕੀਤਾ ਉਹ ਸ਼ਾਨਦਾਰ ਸੀ... ਮੈਂ ਭਾਗ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ!
ਮਾਧਵਨ ਨੇ ਰਿਤਿਕ ਦਾ ਕੀਤਾ ਧੰਨਵਾਦ :
ਰਿਤਿਕ ਦੀ ਨਿੱਘੀ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਆਰ. ਮਾਧਵਨ ਨੇ ਲਿਖਿਆ, ਹੇ ਯਾਰ... ਤੁਹਾਡਾ ਬਹੁਤ-ਬਹੁਤ ਧੰਨਵਾਦ ਭਰਾ। ਇਹ ਸੁਣ ਕੇ ਖੁਸ਼ ਹੋ ਗਿਆ ਅਤੇ ਮੈਂ ਭਾਵੁਕ ਹੋ ਗਿਆ। ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਫਿਲਮ ਦੀ ਕਹਾਣੀ ਅਤੇ ਰਿਲੀਜ਼ :
5 ਦਸੰਬਰ ਨੂੰ ਰਿਲੀਜ਼ ਹੋਈ ਧੁਰੰਧਰ ਵਿੱਚ ਰਣਵੀਰ ਸਿੰਘ ਨੇ ਭਾਰਤੀ ਜਾਸੂਸ ਹਮਜ਼ਾ ਦੀ ਭੂਮਿਕਾ ਨਿਭਾਈ ਹੈ। ਅਕਸ਼ੈ ਖੰਨਾ ਡਾਕੂ ਰਹਿਮਾਨ ਦੇ ਰੂਪ ਵਿੱਚ ਮਜ਼ਬੂਤ ਪ੍ਰਭਾਵ ਛੱਡ ਰਹੇ ਹਨ, ਜੋ ਕਰਾਚੀ ਦੇ ਲਿਆਰੀ ਸ਼ਹਿਰ 'ਤੇ ਕਬਜ਼ਾ ਕਰਨ ਦਾ ਸੁਪਨਾ ਦੇਖਦਾ ਹੈ। ਫਿਲਮ ’ਚ ਸੰਜੇ ਦੱਤ ਅਤੇ ਸਾਰਾ ਅਰਜੁਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਦਿਖਾਈ ਦਿੰਦੇ ਹਨ। ਧੁਰੰਧਰ ਦੀ ਸਫਲਤਾ ਅਤੇ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਸਪੱਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ ਇਹ ਫਿਲਮ ਲੰਬੇ ਸਮੇਂ ਤੱਕ ਚਰਚਾ ਵਿੱਚ ਰਹੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ