ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜਥੇਬੰਦਕ ਢਾਂਚੇ ਵਿਚ ਵਿਸਤਾਰ 14 ਜਨਵਰੀ ਨੂੰ: ਕੰਵਰ ਚੜਤ ਸਿੰਘ
ਅੰਮਿ੍ਤਸਰ, 14 ਦਸੰਬਰ (ਹਿੰ. ਸ.)। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸੰਸਥਾ ਦੇ ਜਥੇਬੰਦਕ ਢਾਂਚੇ ਵਿਚ ਵਿਸਤਾਰ 14 ਦਸੰਬਰ ਦੀ ਥਾਂ ਹੁਣ 14 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ | ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਦੇ ਦੋ ਧੜਿਆਂ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ


ਅੰਮਿ੍ਤਸਰ, 14 ਦਸੰਬਰ (ਹਿੰ. ਸ.)। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸੰਸਥਾ ਦੇ ਜਥੇਬੰਦਕ ਢਾਂਚੇ ਵਿਚ ਵਿਸਤਾਰ 14 ਦਸੰਬਰ ਦੀ ਥਾਂ ਹੁਣ 14 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ | ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਦੇ ਦੋ ਧੜਿਆਂ ਵਿਚ ਹੋਈ ਏਕਤਾ ਤੋਂ ਬਾਅਦ 14 ਦਸੰਬਰ ਨੂੰ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ 14 ਦਸੰਬਰ ਨੂੰ ਪੰਜਾਬ ਅੰਦਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸਾਰੇ ਲੋਕ ਉਸ ਵਿਚ ਰੁਝੇ ਹੋਏ ਹਨ |

ਉਨ੍ਹਾਂ ਦੱਸਿਆ ਕਿ ਦੂਸਰਾ ਮੁੱਖ ਕਾਰਨ ਫੈਡਰੇਸ਼ਨ ਦੇ ਕੁੱਝ ਹੋਰ ਧੜਿਆਂ ਦੇ ਨਾਲ ਵੀ ਏਕਤਾ ਦੀ ਗੱਲਬਾਤ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਮਨਜੀਤ ਸਿੰਘ ਭੂਰਾ ਕੋਹਨਾ ਅਤੇ ਪ੍ਰਧਾਨ ਭਾਈ ਕੰਵਰ ਚੜਤ ਸਿੰਘ ਨੇ ਐਲਾਨ ਕੀਤਾ ਹੈ ਕਿ ਬਹੁਤ ਜਲਦੀ ਫੈਡਰੇਸ਼ਨ ਦੇ ਅਲੱਗ ਅਲੱਗ ਧੜਿਆਂ ਦੇ ਨਾਲ ਏਕਤਾ ਕਰਕੇ ਫੈਡਰੇਸ਼ਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ |

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande