
ਪਟਿਆਲਾ, 14 ਦਸੰਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਸਮੂਹ ਅਕਾਲੀ ਦਲ ਦੇ ਆਗੂਆਂ ਵਰਕਰਾਂ ਅਤੇ ਸਮੂਹ ਪੰਜਾਬੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ 15 ਦਸੰਬਰ 1920 ਨੂੰ ਸੁਰਮੁੱਖ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਸਥਾਪਤ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਦੇਸ ਦਾ ਮਾਣ-ਸਨਮਾਨ ਕਾਇਮ ਰੱਖਣ ਅਤੇ ਉਸ ਵਿਚ ਵਾਧਾ ਕਰਨ ਅਤੇ ਭਾਰਤੀਆਂ ਤੋਂ ਪੰਜਾਬੀਆਂ ਦੀਆਂ ਹੱਕਾਂ ਤੋਂ ਹਿਤਾਂ ਅਤੇ ਭਾਰਤ ਦੀ ਅਜ਼ਾਦੀ ਨੂੰ ਮੁੜ ਬਹਾਲ ਕਰਾਉਣ ਲਈ ਢੇਰ ਸਾਰੀਆਂ ਕੁਰਬਾਨੀਆਂ ਦਿਤੀਆਂ ਅਤੇ ਸ਼ਹੀਦੀਆਂ ਵੀ ਪਾਈਆਂ।
ਉਹਨਾਂ ਕਿਹਾ ਕਿ ਅੱਜ ਲੋੜ ਹੈ ਸਮੂੰਹ ਭਰਾਵਾਂ ਨੂੰ ਆਪਣੇ ਮਨ ਮੁਟਾਵੇ ਅਤੇ ਹੱਟ ਛੱਡਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਜੂਝਨ ਦੀ ਲੋੜ ਹੈ, ਜੋ ਪੰਜਾਬੀਆਂ ਦੇ ਜਾਇਜ ਹੱਕਾਂ ਅਤੇ ਹਿਤਾਂ ਦੀ ਰਾਖੀ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ