
ਲਖਨਊ, 14 ਦਸੰਬਰ (ਹਿੰ.ਸ.)। ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਐਤਵਾਰ ਨੂੰ ਡਾ. ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਅੰਬੇਡਕਰ ਆਡੀਟੋਰੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਭਾਜਪਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਪ੍ਰੋਗਰਾਮ ਦੌਰਾਨ ਜਿਵੇਂ ਹੀ ਕੇਂਦਰੀ ਚੋਣ ਅਧਿਕਾਰੀ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਕਜ ਚੌਧਰੀ ਦੇ ਨਾਮ ਦਾ ਐਲਾਨ ਕੀਤਾ, ਪੂਰਾ ਆਡੀਟੋਰੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਭਾਜਪਾ ਦੇ ਅਹੁਦਾ ਛੱਡ ਰਹੇ ਸੂਬਾ ਪ੍ਰਧਾਨ ਭੂਪੇਂਦਰ ਚੌਧਰੀ ਨੇ ਪਾਰਟੀ ਦਾ ਝੰਡਾ ਸੌਂਪਿਆ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਬੀਐਲ ਵਰਮਾ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਨੇ ਨਵ-ਨਿਯੁਕਤ ਸੂਬਾ ਪ੍ਰਧਾਨ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਡਾ. ਰਮਾਪਤੀ ਰਾਮ ਤ੍ਰਿਪਾਠੀ, ਸੂਰਿਆ ਪ੍ਰਤਾਪ ਸ਼ਾਹੀ, ਡਾ. ਲਕਸ਼ਮੀਕਾਂਤ ਬਾਜਪਾਈ, ਡਾ. ਮਹਿੰਦਰ ਨਾਥ ਪਾਂਡੇ, ਸਵਤੰਤਰ ਦੇਵ ਸਿੰਘ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ